'ਦਿਲ ਦੀਆਂ ਗੱਲਾਂ' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਿੰਘਮ ਦਾ ਸ਼ੂਟ ਹੋਇਆ ਖਤਮ, ਪੜ੍ਹੋ ਪੂਰੀ ਖਬਰ
'ਦਿਲ ਦੀਆਂ ਗੱਲਾਂ' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਿੰਘਮ ਦਾ ਸ਼ੂਟ ਹੋਇਆ ਖਤਮ, ਪੜ੍ਹੋ ਪੂਰੀ ਖਬਰ : ਐਕਟਰ ਡਾਇਰੈਕਟਰ ਅਤੇ ਗਾਇਕ ਪਰਮੀਸ਼ ਵਰਮਾ ਜਿੰਨ੍ਹਾਂ ਨੇ ਆਪਣੇ ਹਰ ਇੱਕ ਹੁਨਰ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਜਿਸ ਵੀ ਕੰਮ 'ਚ ਪੈਰ ਧਰਿਆ ਹੈ ਉਸ 'ਚ ਕਾਮਯਾਬੀ ਹਾਸਿਲ ਕੀਤੀ ਹੈ। 2017 'ਚ ਰੌਕੀ ਮੈਂਟਲ ਫਿਲਮ ਨਾਲ ਅਦਾਕਾਰੀ 'ਚ ਕੁੱਦੇ ਪਰਮੀਸ਼ ਵਰਮਾ ਪੂਰਾ ਇੱਕ ਸਾਲ ਫਿਲਮੀ ਪਰਦੇ ਤੋਂ ਦੂਰ ਰਹੇ ਹਨ। ਪਰ ਇਸ ਸਾਲ ਉਹ ਸਾਰੀਆਂ ਕਸਰਾਂ ਪੂਰੀਆਂ ਕਰਨ ਜਾ ਰਹੇ ਹਨ। ਪਰਮੀਸ਼ ਵਰਮਾ ਲਗਾਤਾਰ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀਆਂ ਸਾਂਝੀਆਂ ਕਰ ਰਹੇ ਹਨ।
dil diyan gallan
ਪਰਮੀਸ਼ ਵਰਮਾ ਅਤੇ ਵਾਮੀਕਾ ਗੱਬੀ ਸਟਾਰਰ ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਕੱਲ (26 ਫਰਵਰੀ) ਨੂੰ ਸਾਹਮਣੇ ਆਉਣ ਵਾਲਾ ਹੈ। ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਪ੍ਰਸ਼ੰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।
ਪਰਮੀਸ਼ ਵਰਮਾ ਦੇ ਮੋਸ੍ਟ ਅਵੇਟਡ ਫਿਲਮ ਸਿੰਘਮ ਦਾ ਸ਼ੂਟ ਵੀ ਖ਼ਤਮ ਹੋ ਚੁੱਕਿਆ ਹੈ। ਹਿੰਦੀ ਫਿਲਮ ਸਿੰਘਮ ਨੂੰ ਪੰਜਾਬੀ 'ਚ ਬਣਾਇਆ ਜਾ ਰਿਹਾ ਹੈ। ਪੰਜਾਬੀ ਸਿੰਘਮ ‘ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ ਫਿਲਹਾਲ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।ਸ਼ੂਟ ਖਤਮ ਹੋਣ 'ਤੇ ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਨਾਲ ਤਸਵੀਰਾਂ ਸਾਂਝੀਆਂ ਕਰਕੇ ਖੂਬਸੂਰਤ ਸੰਦੇਸ਼ ਲਿਖਿਆ ਹੈ।
ਉਹਨਾਂ ਦਾ ਕਹਿਣਾ ਕਿ ਸਿੰਘਮ ਦਾ ਦਿਨ ਰਾਤ ਸ਼ੂਟ ਕਰਕੇ ਦੂਸਰਾ ਸ਼ੈਡਿਊਲ ਖਤਮ ਕਰ ਦਿੱਤਾ ਹੈ। ਸੋਨਮ ਬਾਜਵਾ ਨਾਲ ਉਹਨਾਂ ਨੂੰ ਕੰਮ ਕਰਕੇ ਬਹੁਤ ਚੰਗਾ ਲੱਗਿਆ ਹੈ। ਨਾਲ ਹੀ ਪਰਮੀਸ਼ ਵਰਮਾ ਨੇ ਫਿਲਮ ਦਿਲ ਦੀਆਂ ਗੱਲਾਂ ਦੇ ਟੀਜ਼ਰ ਬਾਰੇ ਦੱਸਿਆ ਹੈ।
ਹੋਰ ਵੇਖੋ :ਜਦੋਂ ਬੱਬੂ ਮਾਨ ਕੋਲ ਸਟੇਜ ‘ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ
ਜਿਸ ਸਰਪ੍ਰਾਈਜ਼ ਦੀ ਉਹ ਗੱਲ ਕਰ ਰਹੇ ਹਨ ਉਹ ਸੋਨਮ ਬਾਜਵਾ ਨਾਲ ਉਹਨਾਂ ਦੀ ਅਗਲੀ ਫਿਲਮ 'ਜਿੰਦੇ ਮੇਰੀਏ' ਹੈ ਜਿਸ ਦਾ ਐਲਾਨ ਵੀ ਅੱਜ ਕੀਤਾ ਗਿਆ ਹੈ। ਇਹ ਫਿਲਮ 25 ਅਕਤੂਬਰ ਦੀਵਾਲੀ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਪੰਕਜ ਬੱਤਰਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।