ਦੇਸ਼ ਪਿਆਰ ਤੇ ਸੈਨਿਕਾਂ ਦੀ ਵੀਰਤਾ ਨੂੰ ਸਲਾਮ ਕਰਦਾ ਗੁਰਜੋਤ ਸਿੰਘ ਕਲੇਰ ਦਾ ਨਵਾਂ ਗੀਤ ‘ਦਿਲ ਸੇ ਸਲਾਮ’ ਹੋਇਆ ਰਿਲੀਜ਼

By  Lajwinder kaur August 12th 2019 12:55 PM -- Updated: August 12th 2019 12:56 PM

ਗੁਰਜੋਤ ਸਿੰਘ ਕਲੇਰ ਜੋ ਕਿ ਪੰਜਾਬ ਪੁਲਿਸ ‘ਚ ਬਤੌਰ ਡੀ.ਐੱਸ.ਪੀ  ਆਪਣੀ ਸੇਵਾਵਾਂ ਨਿਭਾ ਰਹੇ ਹਨ। ਪਰ ਇੱਕ ਪੁਲਿਸ ਅਫ਼ਸਰ ਹੋਣ ਤੋਂ ਇਲਾਵਾ ਉਹ ਇੱਕ ਕਲਾਕਾਰ ਵੀ ਨੇ। ਜੀ ਹਾਂ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਕਈ ਗੀਤ, ਆਰਟੀਕਲ ਤੇ ਕਿਤਾਬਾਂ ਲਿਖ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਗਾਇਕੀ ਦੇ ਰਾਹੀਂ ਦੇਸ਼ ਪਿਆਰ ਤੇ ਸੈਨਿਕਾਂ ਦੀ ਬਹਾਦਰੀ ਨੂੰ ਬਿਆਨ ਕੀਤਾ ਹੈ। ਗੁਰਜੋਤ ਐੱਸ. ਕਲੇਰ ਵੱਲੋਂ ਗਾਇਆ ‘ਦਿਲ ਸੇ ਸਲਾਮ’ ਗੀਤ ਦਰਸ਼ਕਾਂ ਦੇ ਰੂ-ੂਬ-ਰੂ ਹੋ ਚੁੱਕਿਆ ਹੈ।

ਹੋਰ ਵੇਖੋ:ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਿਕੰਦਰ 2’ ਦਾ ਟਾਈਟਲ ਟਰੈਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗੀਤ ਨੂੰ ਉਨ੍ਹਾਂ ਨੇ ਫੌਜੀਆਂ ਵੀਰਾਂ ਲਈ ਗਾਇਆ ਹੈ ਜਿਸ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿ ਕਿਵੇਂ ਦੇਸ਼ ਦੇ ਸਿਪਾਹੀ ਧੁੱਪਾਂ ਅਤੇ ਹੱਡਾਂ ਨੂੰ ਜੰਮਾ ਦਿੰਦੀ ਸਰਦੀ ‘ਚ ਸਰਹੱਦਾਂ ਉੱਤੇ ਕਿਵੇਂ ਦੇਸ਼ ਦੀ ਰਾਖੀ ਲਈ ਖੜ੍ਹੇ ਰਹਿੰਦੇ ਹਨ। ਇਸ ਗੀਤ ਦੇ ਬੋਲ ਖੁਦ ਗੁਰਜੋਤ ਐੱਸ. ਕਲੇਰ ਦੀ ਕਲਮ 'ਚੋਂ ਹੀ ਨਿਕਲੇ ਨੇ। ਇਸ ਗਾਣੇ ਦਾ ਮਿਊਜ਼ਿਕ ਜੈਸੋਨ ਥਿੰਦ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

View this post on Instagram

 

Catch the latest track #DilSeSalaam by Gurjot S Kaler on 12th August, Monday exclusively only on PTC Punjabi & PTC Chakde!! @gurjot.s.kaler #NewSong #latestSong #PunjabiSong #LatestPunjabiSong #PollywoodSong #PunjabiSinger #PollywoodSinger #Pollywood #PTCPunjabi #PTCChakde #PTCNetwork

A post shared by PTC Punjabi (@ptc.network) on Aug 8, 2019 at 11:07pm PDT

ਇਸ ਤੋਂ ਇਲਾਵਾ ਇਸ ਗਾਣੇ ਨੂੰ ਯੂਟਿਊਬ ਉੱਤੇ ਸਪੀਡ ਰਿਕਾਰਡਸ ਦੇ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ‘ਨਿਊ ਇੰਡੀਆ - ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।

 

 

Related Post