ਸਾਊਥ ਇੰਡੀਆ ਪਹੁੰਚੇ ਦਿਲਜੀਤ ਦੋਸਾਂਝ, ਲੈ ਰਹੇ ਨੇ ਛੁੱਟੀਆਂ ਦਾ ਅਨੰਦ

By  Lajwinder kaur February 20th 2022 11:43 AM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ Diljit Dosanjh ਜੋ ਕਿ ਏਨੀਂ ਦਿਨੀਂ ਇੰਡੀਆ ਆਏ ਹੋਏ ਨੇ। ਛੁੱਟੀਆਂ ਦਾ ਅਨੰਦ ਲੈਂਦੇ ਹੋਏ ਦਿਲਜੀਤ ਜੋ ਕਿ ਸਾਊਥ ਇੰਡੀਆ ਪਹੁੰਚੇ ਹੋਏ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿੱਥੇ ਉਹ ਬੈਂਗਲੂਰ ਦੇ Lepakshi Temple ‘ਚ ਨਜ਼ਰ ਆ ਰਹੇ ਹਨ (Diljit Dosanjh At Bangalore)।

ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Na Jatta Na’ ‘ਚ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੇ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਹਰਪ ਫਾਰਮਰ

inside image of singer diljit dosanjh

ਗਾਇਕ ਦਿਲਜੀਤ ਦੋਸਾਂਝ ਨੇ ਇੱਕ, ਦੋ ਨਹੀਂ ਸਗੋਂ ਪੂਰੀਆਂ 10 ਤਸਵੀਰਾਂ ਪਾਈਆਂ ਹਨ। ਜਿਸ 'ਚ ਉਹ ਆਪਣੀ ਟੀਮ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ਚ ਦੇਖ ਸਕਦੇ ਹੋ ਉਨ੍ਹਾਂ ਨੇ ਤੋਤੀਆ ਰੰਗ ਦੀ ਲੋਅਰ, ਡਾਰਕ  ਨਿੱਲੇ ਰੰਗ ਦੀ ਟੀ-ਸ਼ਰਟ ਤੇ ਨਾਲ ਬੈਲਕ ਰੰਗ ਦੀ ਪੱਗ ਬੰਨੀ ਹੋਈ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧੀਆ ਦੇ ਰਹੇ ਹਨ। ਤਿੰਨ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਗੀਤਾ ਬਸਰਾ ਨੇ ਆਪਣੀ ਧੀ ਹਿਨਾਇਆ ਦੇ ਪਹਿਲੇ ਦਿਨ ਸਕੂਲ ਜਾਣ ਦੀ ਖੁਸ਼ੀ ਕੀਤੀ ਸਾਂਝੀ, ਕਿਹਾ- ‘ਦੋ ਸਾਲਾਂ ਤੋਂ ਇਸ ਦਿਨ ਦਾ ਕਰ ਰਹੇ ਸੀ ਇੰਤਜ਼ਾਰ’

diljit dosanjh

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਪ੍ਰੋਪਰ ਪਟੋਲਾ, ਖੜਕੂ, ਪਜਾਮਾ, ਵੀਰਵਾਰ, ਵਾਈਬ,ਲਵਰ, ਸਰਦਾਰ ਜੀ ਸਣੇ ਕਈ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਬਾਕਮਾਲ ਕੰਮ ਕਰ ਚੁੱਕੇ ਹਨ। ਜਿਸ ਕਰਕੇ ਬਾਲੀਵੁੱਡ ਚ ਵੀ ਉਨ੍ਹਾਂ ਦਾ ਬੋਲ ਬਾਲਾ ਹੈ। ਬਹੁਤ ਜਲਦ ਉਹ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ 'ਚ ਨਜ਼ਰ ਆਏ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਕੰਮ ਕੀਤਾ ਸੀ। ਪਿਛਲੇ ਸਾਲ ਉਹ ਮੂਨ ਚਾਈਲਡ ਏਰਾ ਮਿਊਜ਼ਿਕ ਐਲਬਮ ਦੇ ਨਾਲ ਖੂਬ ਚਰਚਾ ਚ ਰਹੇ ਸਨ। ਇਸ ਐਲਬਮ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਲਵਰ ਤੇ ਵਾਈਬ ਗੀਤ ਨੇ ਤਾਂ ਬਾਲੀਵੁੱਡ ਦੇ ਕਲਾਕਾਰਾਂ ਨੂੰ ਵੀ ਨੱਚਣ 'ਤੇ ਮਜ਼ਬੂਰ ਕਰ ਦਿੱਤਾ ਸੀ।

 

 

View this post on Instagram

 

A post shared by DILJIT DOSANJH (@diljitdosanjh)

Related Post