ਦਿਲਜੀਤ ਦੋਸਾਂਝ ਨੇ ਇੰਗਲੈਂਡ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਜਤਾਈ ਚਿੰਤਾ, ਤਸਵੀਰ ਕੀਤੀ ਸਾਂਝੀ

By  Shaminder August 17th 2022 04:41 PM

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਇੰਗਲੈਂਡ ਦੇ ਜੰਗਲਾਂ ‘ਚ ਲੱਗੀ ਅੱਗ ਵਿਖਾਈ ਗਈ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ‘ਜੰਗਲਾਂ ‘ਚ ਅੱਗ ਲੱਗੀ ਹੋਈ ਹੈ ।

Diljit Dosanjh is proud of Priyanka Chopra and Lilly Singh; shares pictures on Instagram Image Source: Twitter

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪਸੰਦੀਦਾ ਡਿਸ਼ ਹੈ ਨੂਡਲਸ, ਕਿਚਨ ‘ਚ ਨੂਡਲਸ ਬਣਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਕਲਾਈਮੇਟ ਚੇਂਜ’ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ iੰੲੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।

diljit dosanjh post image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਪ੍ਰਿਯੰਕਾ ਚੋਪੜਾ ਤੇ ਲਿਲੀ ਸਿੰਘ ਨਾਲ ਤਸਵੀਰਾਂ, ਕਿਹਾ ‘ਸਾਨੂੰ ਮਾਣ ਹੈ ਸਾਡੀ ਕੁੜੀਆਂ ‘ਤੇ’

ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਜਲਦ ਹੀ ਉਹ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਉਣਗੇ ।

diljit dosanjh ,,, image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਹ ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਦਿਲਜੀਤ ਦੋਸਾਂਝ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

 

View this post on Instagram

 

A post shared by DILJIT DOSANJH (@diljitdosanjh)

Related Post