ਮੈਡਮ ਤੁਸਾਦ ‘ਚ ਦਿਲਜੀਤ ਦੋਸਾਂਝ ਨੂੰ ਦੇਖ ਕੇ ਫੈਨਜ਼ ਹੋਏ ਭਾਵੁਕ, ਦੇਖੋ ਵੀਡੀਓ
ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਿਹਨਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਦਿਲਜੀਤ ਦੋਸਾਂਝ ਪਹਿਲੇ ਸਰਦਾਰ ਵਿਅਕਤੀ ਨੇ ਜਿਹਨਾਂ ਦਾ ਮੈਡਮ ਤੁਸਾਦ ਮਿਊਜ਼ੀਅਮ 'ਚ ਵੈਕਸ ਸਟੈਚੂ ਲੱਗਿਆ ਹੈ।
View this post on Instagram
28 ਮਾਰਚ ਯਾਨੀਕਿ ਕੱਲ੍ਹ ਦਿਲਜੀਤ ਦੋਸਾਂਝ ਦੇ ਵੈਕਸ ਸਟੈਚੂ ਦੀ ਘੁੰਢ ਚੁਕਾਈ ਹੋਈ ਹੈ। ਜਿੱਥੇ ਸਾਰੇ ਮੀਡੀਆ ਦੇ ਨਾਲ ਨਾਲ ਉਨ੍ਹਾਂ ਦਾ ਫੈਨਜ਼ ਵੀ ਪਹੁੰਚੇ ਹੋਏ ਸਨ। ਮੈਡਮ ਤੁਸਾਦ ਦੇ ਇਸ ਪ੍ਰੋਗਰਾਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੇ ਫੈਨਜ਼ ਦਿਲਜੀਤ ਨੂੰ ਦੇਖ ਕੇ ਭਾਵੁਕ ਹੋ ਗਏ। ਦਿਲਜੀਤ ਦੋਸਾਂਝ ਨੇ ਉਹਨਾਂ ਨੂੰ ਜੱਫੀ ਪਾ ਕੇ ਪੂਰੀ ਗਰਮ ਜੋਸ਼ੀ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਤਸਵੀਰ ਵੀ ਕਲਿੱਕ ਕਰਵਾਈ। ਵੀਡੀਓ ‘ਚ ਦੇਖ ਸਕਦੇ ਹੋ ਕਿ ਫੈਨਜ਼ ਨੇ ਦਿਲਜੀਤ ਦੋਸਾਂਝ ਦੀ ਤਸਵੀਰ ਵਾਲੀ ਪ੍ਰਿੰਟ ਕੀਤੀਆਂ ਹੋਈਆਂ ਟੀ-ਸ਼ਰਟਸ ਪਾਈਆਂ ਹੋਈਆਂ ਹਨ। ਆਪਣੇ ਵੈਕਸ ਸਟੈਚੂ ਨੂੰ ਲੈ ਕੇ ਦਿਲਜੀਤ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
View this post on Instagram
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਮੂਵੀ ਅਰਜੁਨ ਪਟਿਆਲਾ, ਗੁੱਡ ਨਿਊਜ਼ ਅਤੇ ਪਾਲੀਵੁੱਡ ਦੀਆਂ ਫ਼ਿਲਮਾਂ ਜੋੜੀ ਅਤੇ ਛੜਾ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਟੀ.ਵੀ ਉੱਤੇ ਸਿੰਗਿੰਗ ਰਿਐਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਰਹੇ ਹਨ।