ਗੁਲਾਬੀ ਪੱਗ ਬੰਨ ਕੇ ਕਿਸ ਨੂੰ ਇੰਪ੍ਰੈੱਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਵੀਡਿਓ 

By  Shaminder December 10th 2018 05:37 PM

ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਕਈ ਗੀਤ ਕੱਢ ਰਹੇ ਨੇ ਅਤੇ ਹੁਣ ਉਨ੍ਹਾਂ ਦੀ ਨਵੀਂ ਐਲਬਮ ਆ ਰਹੀ ਹੈ ਰੋਅਰ । ਜਿਸ ਦੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । 'ਗੁਲਾਬੀ ਪੱਗ' ਨਾਂਅ ਦੇ ਇਸ ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਲੱਗ ਰਿਹਾ ਹੈ । ਪੂਰਾ ਗੀਤ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ: ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ

https://www.youtube.com/watch?v=xTwrKXe0uDE

ਇਸ ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਵੀ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਇਹ ਗੀਤ ਵੀ ਬੇਹੱਦ ਪਸੰਦ ਆਏਗਾ । ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਕਈ ਗੀਤ ਇਸੇ ਮਹੀਨੇ ਰਿਲੀਜ਼ ਹੋਏ ਨੇ ।

ਹੋਰ ਵੇਖੋ : ਦੇਸੀ ਅੰਦਾਜ਼ ‘ਚ ਦਿਲਜੀਤ ਦੋਸਾਂਝ ,ਵੇਖੋ ਵੀਡਿਓ

ਜਿਨ੍ਹਾਂ ਚੋਂ ਕੁਝ ਸੈਡ ਸੌਂਗ ਅਤੇ ਕੁਝ ਧਾਰਮਿਕ ਅਤੇ ਕੁਝ ਰੋਮਾਂਟਿਕ ਸੌਂਗ ਰਿਲੀਜ਼ ਹੋਏ ਨੇ ।ਪਰ ਇਨ੍ਹਾਂ ਸਭ ਚੋਂ ਜ਼ਿਆਦਾ ਲੋਕਾਂ ਵੱਲੋਂ ਜਿਸ ਗੀਤ ਨੂੰ ਪਸੰਦ ਕੀਤਾ ਗਿਆ ਉਹ ਗੀਤ ਹੈ ਪੁੱਤ ਜੱਟ ਦਾ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ ਮੁੜ ਤੋਂ ਦਿਲਜੀਤ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਨੇ ।

 

ਪਰ ਇਹ ਗੀਤ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦਾ ਹੈ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਫਿਲਹਾਲ ਤਾਂ ਦਿਲਜੀਤ ਦੋਸਾਂਝ ਆਪਣੇ ਇਸ ਗੀਤ ਦੇ ਪ੍ਰਮੋਸ਼ਨ ਨੂੰ ਲੈ ਕੇ ਕੋਈ ਵੀ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ ।

Related Post