ਦਿਲਜੀਤ ਦੋਸਾਂਝ ਦੇ ਗੀਤ 'ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ 

Written by  Shaminder   |  December 05th 2018 11:39 AM  |  Updated: December 05th 2018 11:48 AM

ਦਿਲਜੀਤ ਦੋਸਾਂਝ ਦੇ ਗੀਤ 'ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ 

ਪੰਜਾਬੀਆਂ ਨੂੰ ਤਾਂ ਮੌਜ ਮਸਤੀ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਅਤੇ ਜੇ ਮੌਕਾ ਹੀ ਖੁਸ਼ੀ ਦਾ ਹੋਵੇ ਤਾਂ ਪੰਜਾਬੀਆਂ ਦੇ ਪੈਰ ਥਿਰਕਣੋ ਨਹੀਂ ਰਹਿੰਦੇ । ਜਦੋਂ ਕਲਾਕਾਰਾਂ ਨੂੰ ਖੁਸ਼ੀ ਦੇ ਮੌਕੇ 'ਤੇ ਅਨੰਦ ਮਾਨਣ ਦਾ ਮੌਕਾ ਮਿਲਦਾ ਹੈ ਤਾਂ ਉਹ ਮੌਕਾ ਨਹੀਂ ਖੁੰਝਣ ਦਿੰਦੇ ਅਤੇ ਜਦੋਂ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਵਰਗੇ ਕਲਾਕਾਰ ਮਿਲ ਜਾਣ ਤਾਂ ਫਿਰ ਮਸਤੀ ਹੋਣਾ ਤਾਂ ਸੁਭਾਵਿਕ ਜਿਹੀ ਗੱਲ ਹੈ ।

ਹੋਰ ਵੇਖੋ: ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

https://www.instagram.com/p/Bq_hoPvFgJw/

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਰਾਜਵੀਰ ਜਵੰਦਾ ਅਤੇ ਗੀਤ ਲਿਖਣ ਵਾਲੇ ਲੇਖਕ ਅਤੇ ਗਾਇਕ ਵੀਤ ਬਲਜੀਤ ਦੀ । ਜੋ ਇੱਕ ਪ੍ਰੋਗਰਾਮ ਦੌਰਾਨ ਖੂਬ ਮਸਤੀ ਕਰਦੇ ਦਿਖੇ । ਜੀ ਹਾਂ ਰਾਜਵੀਰ ਜਵੰਦਾ ਨੇ ਮਸਤੀ ਕਰਦਿਆਂ ਦਾ ਇਹ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਇਹ ਦੋਨੇ ਗਾਇਕ ਇੱਕ ਗੀਤ ਦੀਆਂ ਧੁਨਾਂ 'ਤੇ ਥਿਰਕਦੇ ਨਜ਼ਰ ਆਏ ।

ਹੋਰ ਵੇਖੋ: ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ

rajvir jawanda rajvir jawanda

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਵੀਤ ਬਲਜੀਤ ਕਿਵੇਂ ਦਿਲਜੀਤ ਦੋਸਾਂਝ ਦੇ ਗੀਤ 'ਤੇ ਡਾਂਸ ਕਰ ਰਹੇ ਨੇ ।ਇਸ ਗੀਤ ਦਾ ਉਹ ਖੂਬ ਅਨੰਦ ਮਾਣ ਰਹੇ ਨੇ । ਗੀਤ 'ਚ ਦੋਵੇਂ ਕਲਾਕਾਰ ਆਪਣੀ ਹੀ ਮਸਤੀ 'ਚ ਝੂਮਦੇ ਨਜ਼ਰ ਆ ਰਹੇ ਨੇ ।

rajvir jawanda rajvir jawanda

ਭੰਗੜੇ ਦੀ ਬੀਟ'ਤੇ ਖੂਬ ਡਾਂਸ ਦੋਵੇਂ ਕਰ ਰਹੇ ਨੇ । ਰਾਜਵੀਰ ਜਵੰਦਾ ਦੇ ਇਸ ਵੀਡਿਓ ਨੁੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network