ਆਖਿਰ ਦਿਲਜੀਤ ਦੋਸਾਂਝ ਚੜਿਆ ਘੋੜੀ, ਦੇਖੋ ਵੀਡਿਓ 

By  Rupinder Kaler October 30th 2018 08:46 AM

ਪੰਜਾਬ ਦਾ ਪੁੱਤਰ ਦਿਲਜੀਤ ਦੋਸਾਂਝ ਆਪਣੇ ਨਵੇਂ ਗਾਣੇ 'ਪੁੱਤ ਜੱਟ ਦਾ' ਦੀ ਪ੍ਰਫੋਰਮੈਂਸ ਨੂੰ ਲੈ ਕੇ ਕੁਝ ਜਿਆਦਾ ਹੀ ਉਤਸ਼ਾਹਿਤ ਹੈ । ਇਸ ਗਾਣੇ ਨੂੰ ਲੈ ਕੇ ਉਹਨਾਂ ਨੇ ਆਪਣੀ ਇੱਕ ਵੀਡਿਓ ਜਾਰੀ ਕੀਤੀ ਹੈ । ਦਿਲਜੀਤ ਵਲੋਂ  ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਇਸ ਵੀਡੀਓ ਵਿੱਚ ਉਹ ਰਾਜਸਥਾਨੀ ਡ੍ਰੈਸ ਵਿੱਚ ਦਿਖਾਈ ਦੇ ਰਹੇ ਹਨ । ਵੀਡਿਓ ਵਿੱਚ ਉਹਨਾਂ ਦੇ ਨਾਲ ਦੋ ਰਾਜਸਥਾਨੀ ਡਾਂਸਰਾਂ ਵੀ ਨਜ਼ਰ ਆ ਰਹੀਆਂ ਹਨ । ਵੀਡਿਓ ਵਿੱਚ ਦਿਲਜੀਤ ਆਪਣੇ ਹੀ ਗਾਣੇ 'ਤੇ ਪ੍ਰੋਫੋਰਮ ਕਰਦੇ ਹੋਏ ਨਜ਼ਰ ਆ ਰਹੇ ਹਨ, ਉਹਨਾਂ ਦੇ ਨਾਲ ਰਾਜਸਥਾਨੀ ਡਾਂਸਰਾਂ ਵੀ ਠੁਮਕੇ ਲਗਾ ਰਹੀਆ ਹਨ ।

ਹੋਰ ਵੇਖੋ : ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ ‘ਚ ਪਿਆ ਪੁਆੜਾ ,ਵੀਡਿਓ ਵਾਇਰਲ

https://www.instagram.com/p/Bpi-4XoFb6A/?taken-by=diljitdosanjh

ਵੀਡਿਓ ਵਿੱਚ ਦਿਲਜੀਤ ਘੋੜੀ 'ਤੇ ਚੜੇ ਹੋਏ ਦਿਖਾਈ ਦੇ ਰਹੇ ਹਨ । ਲੋਕਾਂ ਨੂੰ ਵੀ ਦਿਲਜੀਤ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ ।ਲੋਕਾਂ ਵੱਲੋਂ ਉਹਨਾਂ ਦੀ ਇਸ ਵੀਡਿਓ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । 'ਪੁੱਤ ਜੱਟ ਦਾ' ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ , ਤੇ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ 'ਚ ਪਹੁੰਚ ਗਈ ਹੈ ।

ਹੋਰ ਵੇਖੋ :ਗਾਇਕ ਮੀਕਾ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਵੱਡੇ ਭਰਾ ਦਾ ਹੋਇਆ ਦੇਹਾਂਤ

https://www.instagram.com/p/Bpi4ofaFpVu/?taken-by=diljitdosanjh

ਦਿਲਜੀਤ ਆਖਰੀ ਵਾਰ ਬਾਲੀਵੁੱਡ ਫ਼ਿਲਮ ‘ਸੂਰਮਾ’ ‘ਚ ਨਜ਼ਰ ਆਏ ਸੀ।ਇਸ ਤੋਂ ਇਲਾਵਾ ਦਿਲਜੀਤ ਜਲਦੀ ਹੀ ਰੋਹਿਤ ਜੁਗਰਾਜ ਦੀ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ ਜਿਸ ‘ਚ ਉਨ੍ਹਾਂ ਦੇ ਨਾਲ ਕਿਰਤੀ ਸੇਨਨ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 2019 ‘ਚ ਆਵੇਗੀ। ਇਸ ਦੇ ਨਾਲ ਦਿਲਜੀਤ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਜਿਹੇ ਸਟਾਰਸ ਨਜ਼ਰ ਆਉਣਗੇ।

Related Post