ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ G.O.A.T. ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਕਰਨ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ਗੀਤ ਦੇ ਬੋਲ, ਦੇਖੋ ਵੀਡੀਓ

By  Lajwinder kaur July 29th 2020 01:40 PM -- Updated: July 29th 2020 02:53 PM

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਦੇ ਟਾਈਟਲ ਸੌਂਗ ਗੌਟ (G.O.A.T.) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਮਿਊਜ਼ਿਕ ਐਲਬਮ ਦਾ ਫੈਨਜ਼ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ।

 ਹੋਰ ਵੇਖੋ: ਸ਼ੈਰੀ ਮਾਨ ਬਹੁਤ ਜਲਦ ਆਪਣੇ ਨਵੇਂ ਗੀਤ ‘ਗੁੰਮਸ਼ੁਦਾ’ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਾਂ ਦੀ ਮਸ਼ੀਨ ਕਹੇ ਜਾਂਦੇ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ । ਗੀਤ ਨੂੰ ਸੰਗੀਤ ਦਿੱਤਾ ਹੈ G-Funk ਨੇ ਤੇ ਵੀਡੀਓ Rahul Dutta ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਸ਼ਾਨਦਾਰ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਦਿਲਜੀਤ ਦੋਸਾਂਝ ਤੇ ਵਿਦੇਸ਼ੀ ਮਾਡਲ Elwa ।

ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਖੂਬ ਪਸੰਦ ਆ ਰਿਹਾ ਹੈ । ਗੀਤ ਦੇ ਵਿਊਜ਼ ਤੇਜ਼ੀ ਦੇ ਨਾਲ ਵੱਧ ਰਹੇ ਨੇ । ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪਾਲੀਵੁੱਡ ਤੇ ਬਾਲੀਵੁੱਡ ‘ਚ ਕਾਫੀ ਸਰਗਰਮ ਨੇ ।

 

 

Related Post