ਦੇਖੋ ਵੀਡੀਓ : ਦਿਲਜੀਤ ਦੋਸਾਂਝ ਨੇ ਟ੍ਰੇਲਰ ਦੀ ਖੁਸ਼ੀ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ ‘Welcome To My Hood’
Lajwinder kaur
October 21st 2020 05:05 PM
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕੇ ਬੈਕ ਟੂ ਬੈਕ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਰਹੇ ਨੇ । ਜੀ ਹਾਂ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦੇ ਜ਼ਬਰਦਸਤ ਟ੍ਰੇਲਰ ਤੋਂ ਬਾਅਦ ਤੋਂ ਉਹ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।
ਜੀ ਹਾਂ ਉਨ੍ਹਾਂ ਨੇ ਟ੍ਰੇਲਰ ਦੀ ਖੁਸ਼ੀ ‘ਚ ਆਪਣੇ 22 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਅੱਜ ਹੀ ਰਿਲੀਜ਼ ਕੀਤਾ ਹੈ । ‘ਵੈਲਕਮ ਟੂ ਮਾਈ ਹੂਡ’ (Welcome To My Hood) ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ ।

ਜੇ ਗੱਲ ਕਰੀਏ ਗਾਣੇ ਦੇ ਬੋਲ ਤਾਂ ਉਹ Kharewala Brar ਨੇ ਲਿਖੇ ਤੇ ਮਿਊਜ਼ਿਕ Flamme ਨੇ ਦਿੱਤਾ ਹੈ । Rahul Dutta ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਹੋਰ ਪੜ੍ਹੋ :