ਤੇ ਵੈਡਿੰਗ ਸੀਜ਼ਨ ‘ਚ ਤਿਆਰ ਹੋ ਜੋ ਭੰਗੜੇ ਪਾਉਣ ਲਈ

By  Lajwinder kaur November 22nd 2018 11:24 AM

ਤੇ ਵੈਡਿੰਗ ਸੀਜ਼ਨ ‘ਚ ਤਿਆਰ ਹੋ ਜੋ ਭੰਗੜੇ ਪਾਉਣ ਲਈ: ਸਾਡੇ ਸਭ ਦੇ ਦੋਸਾਂਝੇ ਵਾਲੇ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਬਹੁਤ ਹੀ ਰੂਹਾਨੀਅਤ ਵਾਲਾ ਗੀਤ ‘ਆਰ ਨਾਨਕ ਪਾਰ ਨਾਨਕ’ ਨਾਲ ਸਭ ਨੂੰ ਰੂਹਾਨ ਕੀਤਾ ਸੀ। ਹੁਣ ਅਪਣੇ ਇੰਸਟਾਗ੍ਰਾਮ ਤੋਂ ਅਪਣੇ ਫੈਨਜ਼ ਨਾਲ ਇੱਕ ਨਵੀਂ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਜਿਸ ‘ਚ ਉਹਨਾਂ ਨੇ ਅਪਣੀ ਆਉਣ ਵਾਲੀ ਐਲਬਮ ਬਾਰੇ ਦੱਸਿਆ ਹੈ। 

ਹੋਰ ਪੜ੍ਹੋ: ਕਿਸ ਨੇ ਰੋਕੀ ਰੌਸ਼ਨ ਪ੍ਰਿੰਸ ਦੇ ਦਿਲ ਦੀ ਧੜਕਣ, ਦੇਖੋ ਵੀਡੀਓ

ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਅਪਣੀ ਐਲਬਮ ‘ROAR’ ਬਾਰੇ ਦੱਸਿਆ ਹੈ ਤੇ ਨਾਲ ਐਲਬਮ ਦੇ ਗੀਤਾਂ ਬਾਰੇ। ਦੱਸ ਦੱਈਏ ਕਿ ਇਸ ਐਲਬਮ ‘ਚ 10 ਗੀਤ ਹਨ।

https://www.instagram.com/p/Bqb67KClp34/

ਤੇ ਨਾਲ ਹੀ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਨੇ ਇਹ ਵੀ ਲਿਖਿਆ ਹੈ ਕਿ ਇਹ ਐਲਬਮ ਦੇ ਸਾਰੇ ਗੀਤ ਸਭ ਨੂੰ ਸ਼ੁਰੂ ਤੋਂ ਲੈ ਕੇ ਅਖੀਰਲੇ ਗੀਤ ਤੱਕ ਭੰਗੜਾ ਪਾਉਣ ਤੇ ਮਜ਼ਬੂਰ ਕਰ ਦੇਣਗੇ। ਤੇ ਹੋ ਜੋ ਸਭ ਤਿਆਰ ਧਮਾਲਾਂ ਪਾਉਣ ਲਈ ਕਿਉਂਕਿ ਆ ਰਹੇ ਨੇ ਤੁਹਾਡੇ ਦੋਸਾਂਝਾ ਵਾਲੇ ਇਕ ਨਵਾਂ ਧਮਾਕਾ ਲੈ ਕੇ।

ਹੋਰ ਪੜ੍ਹੋ: ਇੰਟਰਵਿਊ ਦੇ ਦੇ ਕੇ ਮੂੰਹੋਂ ਨਿਕਲ ਰਿਹਾ ਮਰ ਗਏ ਓਏ ਲੋਕੋ- ਗੁਰਪ੍ਰੀਤ ਘੁੱਗੀ

ਇਹ ਐਲਬਮ ਦੋਸਾਂਝਾ ਵਾਲਾ ਪ੍ਰੋਡਕਸ਼ਨ ਦਾ ਪ੍ਰੋਜੈਕਟ ਹੈ ਤੇ  ਗੀਤਾਂ ਨੂੰ ਲਿਖਿਆ ਹੈ ਰਣਬੀਰ ਸਿੰਘ ਨੇ ਤੇ ਮਿਊਜ਼ਿਕ ਦਿੱਤਾ ਗਿਆ ਹੈ ਜਤਿੰਦਰ ਸ਼ਾਹ ਵੱਲੋਂ। ਇਸ ਐਲਬਮ ਦਾ ਤੁਸੀਂ ਅੰਨਦ ਮਾਣ ਸਕਦੇ ਹੋ ਦਸੰਬਰ ਦੇ ਮਹੀਨੇ ‘ਚ।

-PTC Punjabi

Related Post