ਤੂੰਬੀ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਬੀਨ ਨਾਲ ਕੱਢ ਰਹੇ ਨੇ ਨਵੇਂ ਸੱਪ, ਦੇਖੋ ਵੀਡੀਓ

By  Aaseen Khan October 31st 2019 10:53 AM -- Updated: October 31st 2019 10:57 AM

ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ 'ਜੋੜੀ' ਦੀ ਸ਼ੂਟਿੰਗ 'ਚ ਜੀ ਜਾਨ ਨਾਲ ਲੱਗੇ ਹੋਏ ਹਨ। ਫ਼ਿਲਮ ਸੰਗੀਤ ਜਗਤ ਦੇ ਜੌਨਰ 'ਤੇ ਹੀ ਬਣਾਈ ਜਾ ਰਹੀ ਹੈ ਇਸ ਲਈ ਦਿਲਜੀਤ ਦੋਸਾਂਝ ਤਰ੍ਹਾਂ ਤਰ੍ਹਾਂ ਦੇ ਸਾਜ਼ਾਂ 'ਤੇ ਹੱਥ ਵੀ ਆਜ਼ਮਾ ਰਹੇ ਹਨ। ਪਿਛਲੇ ਦਿਨੀਂ ਉਹਨਾਂ ਵਿਜੇ ਯਮਲਾ ਨਾਲ ਤੂੰਬੀ ਵਜਾਉਂਦੇ ਦਾ ਵੀਡੀਓ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਤੇ ਹੁਣ ਨਵੇਂ ਹੀ ਸੱਪ ਕੱਢ ਰਹੇ ਹਨ ਉਹ ਵੀ ਬੀਨ ਨਾਲ।

 

View this post on Instagram

 

Nava ?

A post shared by Diljit Dosanjh (@diljitdosanjh) on Oct 30, 2019 at 9:46am PDT

ਜੀ ਹਾਂ ਉਹਨਾਂ ਆਪਣੇ ਨਵੇਂ ਵੀਡੀਓ 'ਚ ਬੀਨ ਵਜਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ 'ਚ ਫਿਲਹਾਲ ਮਹਾਰਤ ਹਾਸਿਲ ਨਹੀਂ ਕਰ ਪਾਏ ਹਨ। ਉੱਥੇ ਹੀ ਵਿਜੇ ਯਮਲਾ ਦਿਲਜੀਤ ਦੋਸਾਂਝ ਨੂੰ ਬੀਨ ਅਤੇ ਤੂੰਬੀ ਵਰਗੇ ਸਾਜ਼ਾਂ 'ਤੇ ਹੱਥ ਖੋਲ੍ਹਣ ਦੀ ਟਰੇਨਿੰਗ ਦੇ ਰਹੇ ਹਨ।

ਹੋਰ ਵੇਖੋ : ਜੈਸਮੀਨ ਸੈਂਡਲਾਸ ਪੁਰਾਣੇ ਗਾਣੇ ਗਾ ਪਰਿਵਾਰ ਦਾ ਬਹਿਲਾ ਰਹੀ ਹੈ ਦਿਲ,ਦੇਖੋ ਵੀਡੀਓ

ਫ਼ਿਲਮ ਜੋੜੀ 'ਚ ਦਿਲਜੀਤ ਦੋਸਾਂਝ ਤੋਂ ਇਲਾਵਾ ਹੋਰ ਵੀ ਕਈ ਗਾਇਕ ਨਜ਼ਰ ਆਉਣਗੇ ਜਿੰਨ੍ਹਾਂ 'ਚ ਹਰਸਿਮਰਨ, ਨਿਮਰਤ ਖਹਿਰਾ, ਵਰਗੇ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ ਦ੍ਰਿਸ਼ਟੀ ਗਰੇਵਾਲ ਵੀ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਅੰਬਰਦੀਪ ਸਿੰਘ ਦੀ ਕਹਾਣੀ ਅਤੇ ਨਿਰਦੇਸ਼ਨ 'ਚ ਫ਼ਿਲਮਾਈ ਜਾ ਰਹੀ ਇਹ ਫ਼ਿਲਮ ਰਿਦਮ ਬੋਆਏਜ਼ ਦੀ ਪੇਸ਼ਕਸ਼ ਹੋਣ ਵਾਲੀ ਹੈ। ਫ਼ਿਲਮ ਅਗਲੇ ਸਾਲ 2020, ‘ਚ 26 ਜੂਨ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।

Related Post