ਇਸ ਬੱਚੇ ਦਾ ਭੰਗੜਾ ਸੋਸ਼ਲ ਮੀਡੀਆ 'ਤੇ ਛਾਇਆ,ਦਿਲਜੀਤ ਦੋਸਾਂਝ ਵੀ ਹੋ ਗਏ ਬੱਚੇ ਦੇ ਮੁਰੀਦ 

By  Shaminder August 19th 2019 10:53 AM

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਇੱਕ ਛੋਟਾ ਜਿਹਾ ਬੱਚਾ ਉਨ੍ਹਾਂ ਦੇ ਗੀਤ 'ਤੇ ਭੰਗੜਾ ਪਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ "ਹਾਏ ਓਏ ਰੱਬਾ …ਕਦੇ ਮੈਂ ਵੀ ਏਨਾ ਭੌਲਾ ਹੁੰਦਾ ਸੀ,ਬੈਸਟ ਵੀਡੀਓ ਆਫ਼ ਦੀ ਡੇ ਹੋ ਗਈ ਇਹ ।ਭੋਲੂ ਕਾਕੇ ਦੀ ਲਵ ਯੂ ਪੁੱਤ ਲਵ ਮਾਈ ਫੈਂਸ ਹੈਵੀਵੇਟ ਭੰਗੜਾ ਆਨ ਦੀ ਵੇ ਟੂ ਯੂਐੱਸਏ ।

ਹੋਰ ਵੇਖੋ :ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਤੇ ਇਸ ਤਰ੍ਹਾਂ ਐਕਸਾਈਟਿਡ ਹੋ ਗਏ ਦਿਲਜੀਤ ਦੋਸਾਂਝ

https://www.instagram.com/p/B1RB14QFEU3/

ਇਸ ਵੀਡੀਓ 'ਚ ਇਹ ਬੱਚਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਭੰਗੜਾ ਪਾ ਰਿਹਾ ਹੈ ਅਤੇ ਇਹ ਭੰਗੜਾ ਦਿਲਜੀਤ ਦੋਸਾਂਝ ਨੂੰ ਬੇਹੱਦ ਪਸੰਦ ਆਇਆ ਹੈ । ਇਸ ਬੱਚੇ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

https://www.instagram.com/p/B1NBTDJF3MP/

ਦਿਲਜੀਤ ਦੋਸਾਂਝ ਦੇ ਗੀਤ 'ਤੇ ਇਹ ਬੱਚਾ ਉਨ੍ਹਾਂ ਵਾਂਗ ਹੀ ਭੰਗੜੇ ਦੇ ਸਟੈੱਪਸ ਕਰ ਰਿਹਾ ਹੈ ।ਸੋਸ਼ਲ ਮੀਡੀਆ ਅੱਜ ਦੇ ਜ਼ਮਾਨੇ 'ਚ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ 'ਤੇ ਲੋਕ ਆਪਣੇ ਵੀਡੀਓ ਬਣਾ ਕੇ ਪਾਉਂਦੇ ਹਨ ਅਤੇ ਕਈ ਲੋਕ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਰਾਤੋ ਰਾਤ ਸਟਾਰ ਬਣ ਚੁੱਕੇ ਹਨ ।

https://www.instagram.com/p/B0_hufdFdNh/

 

Related Post