ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਅਤੇ ਅਕਸ਼ੇ ਕੁਮਾਰ ਔਰਤਾਂ ਦੇ ਦਰਦ ਨੂੰ ਯਾਨੀ ਕਿ ਡਿਲੀਵਰੀ ਦੌਰਾਨ ਔਰਤਾਂ ਨੂੰ ਹੋਣ ਵਾਲੇ ਲੇਬਰ ਪੇਨ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਜਿਸ 'ਚ ਦੋਵੇਂ ਜਣੇ ਇਸ ਦਰਦ ਨੂੰ ਡਾਕਟਰੀ ਇਲਾਜ ਦੌਰਾਨ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਦੋਵਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ।
ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਆਪਣੀ ਪੁਰਾਣੀ ਗਰਲ ਫ੍ਰੈਂਡ ਦੀ ਤਸਵੀਰ ਕੀਤੀ ਸਾਂਝੀ,ਕਿਹਾ ਘਰ ‘ਚ ਨਾ ਕਰਿਓ ਕੋਸ਼ਿਸ਼,ਹੋ ਸਕਦਾ ਹੈ ਬੁਰਾ ਅੰਜਾਮ
https://www.instagram.com/p/B6Cyf6tlmZA/
ਦੱਸ ਦਈਏ ਕਿ ਅਕਸ਼ੇ ਕੁਮਾਰ,ਦਿਲਜੀਤ ਦੋਸਾਂਝ ਅਤੇ ਕਰੀਨਾ ਕਪੂਰ ਦੀ ਫ਼ਿਲਮ ਗੁੱਡ ਨਿਊਜ਼ ਜਲਦ ਹੀ ਆਉਣ ਵਾਲੀ ਹੈ ਅਤੇ ਇਸ ਫ਼ਿਲਮ 'ਚ ਦੋਵੇਂ ਅਦਾਕਾਰ
ਗੁੱਡ ਨਿਊਜ਼ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਦਿਲਜੀਤ-ਕਿਆਰਾ, ਅਕਸ਼ੇ-ਕਰੀਨਾ ਹੋਰਾਂ ਦੀ ਗੁੱਡ ਨਿਊਜ਼ ‘ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ ‘ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ। ਜਿਸ ਤੋਂ ਬਾਅਦ ਕਹਾਣੀ ‘ਚ ਕਈ ਟਵਿਸਟ ਆ ਜਾਂਦੇ ਹਨ।
https://www.instagram.com/p/B6ATrurl1xl/
ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਕਾਮੇਡੀ ਦੇ ਪੰਚ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ ਪੋਟ ਹੋਣ ਲਈ ਮਜ਼ਬੂਰ ਕਰ ਰਹੇ ਹਨ। ਗੁੱਡ ਨਿਊਜ਼ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
https://www.instagram.com/p/B5-dfLzFdYe/
ਫ਼ਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।