ਦਿਲਜੀਤ ਦੋਸਾਂਝ ਨੇ ਕੀਤਾ ਖੁਲਾਸਾ ਜਲਦ ਲੈਕੇ ਹਾਜ਼ਰ ਹੋਣਗੇ ਆਪਣਾ ਅਗਲਾ ਸੈਡ ਗੀਤ

By  Rajan Sharma August 7th 2018 10:57 AM

ਆਪਣੀ ਗਾਇਕੀ punjabi song ਅਤੇ ਐਕਟਿੰਗ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਸਿੱਕਾ ਜਮਾਉਣ ਵਾਲੇ ਪੰਜਾਬੀ ਗੱਬਰੂ ਦਿਲਜੀਤ ਦੋਸਾਂਝ diljit dosanjh ਨੂੰ ਸੱਭ ਜਾਣਦੇ ਹੀ ਹਨ | ਹਾਲ ਹੀ ਵਿੱਚ ਇਹਨਾਂ ਦੀ ਬਾਲੀਵੁੱਡ ਫ਼ਿਲਮ ”ਸੂਰਮਾਂ” ਜਿਸ ਵਿੱਚ ਇਹਨਾਂ ਨੇ ਹਾਕੀ ਖਿਡਾਰੀ ” ਸੰਦੀਪ ਸਿੰਘ ” ਦਾ ਕਿਰਦਾਰ ਨਿਭਾਅ ਹੈ ਅਤੇ ਇਸ ਫ਼ਿਲਮ ਨੇਂ ਬਾਕਸ ਆਫ਼ਿਸ ਵਿੱਚ ਬਹੁਤ ਧਮਾਲ ਪਾਈ ਸੀ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ” ਦਿਲਜੀਤ ਦੋਸਾਂਝ ” ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਸ ਲਈ ਕੁੱਝ ਨਾ ਕੁੱਝ ਹਮੇਸ਼ਾ ਸਾਂਝਾ ਕਰਦੇ ਰਹਿੰਦੇ ਹਨ ਓਸੇ ਤਰਾਂ ਇਹਨਾਂ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇਸ ਗੀਤ ਦੀ ਅਦਾਕਾਰਾ ” ਤ੍ਰਿਸ ਧਾਲੀਵਾਲ ” ਅਤੇ ਆਪਣੇ ਦੋਸਤ ” ਮਨੀ ਸੱਧਰਾਂ ” ਜਿਸ ਨੂੰ ਕਿ ” ਅਲਿਕਵੇਸ੍ਟ ” ਵੀ ਕਿਹਾ ਜਾਂਦਾ ਹੈ ਇਹ ਦੱਸ ਰਹੇ ਹਨ ਕਿ ” ਦਿਲਜੀਤ ” ਕਾਫੀ ਲੰਭੇ ਸਮੇਂ ਤੋਂ ਬਾਅਦ ਜਲਦੀ ਹੀ ਲੈ ਕੇ ਆ ਰਹੇ ਹਨ ਸੈਡ ਗੀਤ|

https://www.instagram.com/p/BmHavzhlm_l/

ਦਿਲਜੀਤ diljit dosanjh ਦੇ ਅੱਜ ਤੱਕ ਜਿੰਨੇ ਵੀ ਗੀਤ ਅਤੇ ਫ਼ਿਲਮਾਂ ਆਈਆਂ ਹਨ ਸੱਭ ਨੂੰ ਹੀ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਹਾਲ ਹੀ ਵਿੱਚ ਇਹਨਾਂ ਦੀ ਇੱਕ ਐਲਬੰਬ ”ਕੌਂਫੀਡੈਂਸ਼ਲ” punjabi song ਆਈ ਸੀ ਵੈਸੇ ਤਾਂ ਉਸ ਐਲਬੰਬ ਦੇ ਸਾਰੇ ਗੀਤਾਂ ਨੂੰ ਹੀ ਕਾਫੀ ਪਸੰਦ ਕੀਤਾ ਗਿਆ ਸੀ ਪਰ ਉਸ ਐਲਬੰਬ ਦਾ ਗੀਤ ” ਹਾਈ ਐਂਡ ” ਜਿਸਨੂੰ ਕਿ ਯੂਟਿਊਬ ਤੇ 60 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ|

diljit dosanjh

Related Post