ਫ਼ਿਲਮ ਅਰਜੁਨ ਪਟਿਆਲਾ ‘ਚ ਦਿਲਜੀਤ ਦੋਸਾਂਝ ਤੋਂ ਲੈ ਕੇ ਬਾਕੀ ਸਿਤਾਰਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਪੋਸਟਰ

By  Lajwinder kaur June 18th 2019 04:37 PM

ਪੰਜਾਬੀ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਬਾਲੀਵੁੱਡ ਦੀ ਫ਼ਿਲਮ ‘ਅਰਜੁਨ ਪਟਿਆਲਾ’ ਦੇ ਨਾਲ 26 ਜੁਲਾਈ ਨੂੰ ਸਿਲਵਰ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਹਨ। ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਮੁੱਖ ਕਿਰਦਾਰਾਂ ਦੀ ਫਰਸਟ ਲੁੱਕ ਵਾਲੇ ਪੋਸਟਰ ਸਾਹਮਣੇ ਆ ਚੁੱਕੇ ਹਨ। ਜੀ ਹਾਂ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕੀਤੇ ਨੇ।

View this post on Instagram

 

#ArjunPatiala, muscular nahi cute. ? With you. For you. Always. #DineshVijan @maddockfilms @tseries.official #BhushanKumar @rohitjugraj @kritisanon @fukravarun @sandeep_leyzell @shobhnayadav @bakemycakefilms @sharadakarki

A post shared by Diljit Dosanjh (@diljitdosanjh) on Jun 18, 2019 at 2:25am PDT

ਦਿਲਜੀਤ ਦੋਸਾਂਝ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#ArjunPatiala, muscular nahi cute...

With you. For you. Always...’ ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ‘ਚ ਉਨ੍ਹਾਂ ਦੀ ਵੱਖਰੀ ਹੀ ਸਟਾਇਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕੇ ਅਦਾਕਾਰਾ ਕ੍ਰਿਤੀ ਸੈਨਨ ਰਿਪੋਟਰ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ। ਜੇ ਗੱਲ ਕਰੀਏ ਵਰੁਣ ਸ਼ਰਮਾ ਦੀ ਤਾਂ ਉਹ ਵੀ ਦਿਲਜੀਤ ਦੋਸਾਂਝ ਦੇ ਮਿੱਤਰ ਤੇ ਪੁਲਿਸ ਕਰਮਚਾਰੀ ਦਾ ਰੋਲ ਨਿਭਾ ਰਹੇ ਨੇ।

View this post on Instagram

 

Reporting ka craze hai, bijli se bhi tezz hai! Miliye Ritu se. #ArjunPatiala #DineshVijan @maddockfilms @tseries.official #BhushanKumar @rohitjugraj @diljitdosanjh @fukravarun @sandeep_leyzell @shobhnayadav @bakemycakefilms @sharadakarki

A post shared by Kriti (@kritisanon) on Jun 18, 2019 at 1:47am PDT

ਹੋਰ ਵੇਖੋ:ਗੈਰੀ ਸੰਧੂ ਦੀ ਮਿੱਠੀ ਆਵਾਜ਼ ‘ਚ ਰਿਲੀਜ਼ ਹੋਇਆ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ ‘ਮੇਰੀ ਆਕੜ’, ਦੇਖੋ ਵੀਡੀਓ

 

View this post on Instagram

 

Karne aaya hoon hungama, saath mein leke full on DRA-MAA! Presenting you, Onida Singh! #ArjunPatiala #DineshVijan @maddockfilms @tseries.official #BhushanKumar @rohitjugraj @diljitdosanjh @kritisanon @sandeep_leyzell @shobhnayadav @bakemycakefilms @sharadakarki

A post shared by Varun Sharma (@fukravarun) on Jun 18, 2019 at 1:18am PDT

ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਪੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਕਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ। ਅਰਜੁਨ ਪਟਿਆਲਾ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ 26 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮ ਛੜਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਨ੍ਹਾਂ ਦੀ ਛੜਾ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post