ਦੇਖੋ ਵੀਡੀਓ : ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘WELCOME TO MY HOOD’ ਦਾ ਟੀਜ਼ਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

By  Lajwinder kaur October 16th 2020 04:50 PM -- Updated: October 16th 2020 06:51 PM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਨਵਾਂ ਸਿੰਗਲ ਟਰੈਕ ਲੈ ਕੇ ਰਹੇ ਨੇ । ਜਿਸਦੀ ਪਹਿਲੀ ਝਲਕ ਉਨ੍ਹਾਂ ਨੇ ਟੀਜ਼ਰ ਦੇ ਰੂਪ ‘ਚ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ । ‘ਵੈਲਕਮ ਟੂ ਮਾਈ ਹੂਡ’ (WELCOME TO MY HOOD) ਟਾਈਟਲ ਹੇਠ ਤਿਆਰ ਹੋਏ ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।  inside picture of diljit dosanjh

ਹੋਰ ਪੜ੍ਹੋ :‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ

ਜੇ ਗੱਲ ਕਰੀਏ ਗਾਣੇ ਦੇ ਬੋਲ ਤਾਂ ਉਹ Kharewala Brar ਨੇ ਲਿਖੇ ਤੇ ਮਿਊਜ਼ਿਕ Flamme ਨੇ ਦਿੱਤਾ ਹੈ । Rahul Dutta ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਟੀਜ਼ਰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ ।

diljit dosanjh new song teaser welcome to my hood

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਕਾਫੀ ਐਕਟਿਵ ਨੇ । ਉਨ੍ਹਾਂ ਦੀ ਝੋਲੀ ਕਈ ਬਾਲੀਵੁੱਡ ਪ੍ਰੋਜੈਕਟਸ ਦੇ ਨਾਲ ਭਰੀ ਹੋਈ ਹੈ ।

diljit dosanjh pic

Related Post