ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਕੁਲਦੀਪ ਮਾਣਕ ਸਾਬ ਦੇ ਡਾਈ ਹਾਰਟ ਫੈਨ ਦਾ ਵੀਡੀਓ, 3 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

By  Lajwinder kaur December 3rd 2019 02:45 PM

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਅੱਜ ਵੀ ਲੋਕ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਉਨ੍ਹਾਂ ਨੂੰ ਜਿਉਂਦੇ ਜੀਅ ਕਰਦੇ ਸੀ। ਦੁਨੀਆ ਦੇ ਕੋਨੇ-ਕੋਨੇ ‘ਚ ਉਨ੍ਹਾਂ ਦੇ ਡਾਈ ਹਾਰਟ ਫੈਨ ਅੱਜ ਵੀ ਮੌਜੂਦ ਹਨ। ਜੀ ਹਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵਿਅਕਤੀ ਦਾ ਵੀਡੀਓ ਸਾਂਝਾ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਜਦੋਂ ਤੁਸੀਂ ਡਾਈ ਹਾਰਟ ਫੈਨ ਹੋਵੋ ਲੇਜੈਂਡ ਕੁਲਦੀਪ ਮਾਣਕ ਸਾਬ ਦੇ..’

 

View this post on Instagram

 

When You are a Die Hard Fan Of LEGEND KULDEEP MANAK SAAB ? P.S - This Could be us Par Tainu Reggaeton Pasand Aa? UNCLE SIRAA LAA GEYA ??

A post shared by DILJIT DOSANJH (@diljitdosanjh) on Dec 2, 2019 at 9:06am PST

ਹੋਰ ਵੇਖੋ:ਇਹ ਵੀਡੀਓ ਲੈ ਜਾਵੇਗੀ ਬਚਪਨ ਦੀ ਖ਼ੂਬਸੂਰਤ ਯਾਦਾਂ ‘ਚ ਜਦੋਂ ਬੱਚੇ ਫੱਟੀ ‘ਤੇ ਲਿਖਦੇ ਹੁੰਦੇ ਸਨ, ਜਾਣੋ ਫੱਟੀ ਦੀ ਕੀ ਸੀ ਅਹਿਮੀਅਤ

ਵੀਡੀਓ ‘ਚ ਦੇਖ ਸਕਦੇ ਹੋ ਮਾਣਕ ਸਾਬ ਦਾ ਫੈਨ ਉਨ੍ਹਾਂ ਦੇ ਗੀਤ ਉੱਤੇ ਬਹੁਤ ਹੀ ਸਰੂਰ ਦੇ ਨਾਲ ਨੱਚ ਰਿਹਾ ਹੈ। ਪਰ ਜਦੋਂ ਡੀ ਜੇ ਵਾਲੇ ਨੇ ਮਾਣਕ ਸਾਬ ਦਾ ਗੀਤ ਬਦਲ ਕੇ ਕੋਈ ਹੋਰ ਗੀਤ ਚਲਾ ਦਿੱਤਾ ਤਾਂ ਫੈਨ ਨੂੰ ਗੁੱਸਾ ਚੜ੍ਹ ਗਿਆ ਤੇ ਉਸ ਨੇ ਡੀ ਜੇ ਵਾਲੇ ਨੂੰ ਸਬਕ ਸਿਖਾਉਣ ਲਈ ਜੁੱਤੀ ਲਾ ਲਈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਤਿੰਨ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਇਸ ਵੀਡੀਓ ਨੂੰ।

 

Related Post