‘ਵੈਲੇਨਟਾਈਨ ਡੇਅ’ ‘ਤੇ ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ ਤੇ ਟੀਜ਼ਰ, ਰਿਲੀਜ਼ਿੰਗ ਲਈ ਰੱਖਿਆ ਸਸਪੈਂਸ

By  Lajwinder kaur February 14th 2019 02:55 PM

ਵੈਲੇਨਟਾਈਨ ਡੇਅ ਵਾਲੇ ਦਿਨ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਕੀਤਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਅਸੀਂ ਆਖਿਰਕਾਰ ਗੀਤ ਦਾ ਨਾਮ ਡਿਸਾਇਡ ਕਰ ਲਿਆ ਹੈ #ਗੱਭਰੂ ਨੂੰ... ਸਾਰੇ ਲਵ ਬਰਡਸ ਲਈ..ਆਸ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਵੇਗਾ..’ ਦਿਲਜੀਤ ਦੋਸਾਂਝ ਨੇ ਪੋਸਟਰ ਤੋਂ ਇਲਾਵਾ ਗੀਤ ‘ਗੱਭਰੂ ਨੂੰ’ ਦਾ ਟੀਜ਼ਰ ਵੀ ਸ਼ੇਅਰ ਕੀਤਾ ਹੈ। ਪਰ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਗੀਤ ਦੇ ਵੀਡੀਓ ਸੰਬੰਧੀ ਰਿਲੀਜ਼ਿੰਗ ਨੂੰ ਸਸਪੈਂਸ ‘ਚ ਰੱਖ ਦਿੱਤਾ ਹੈ।

View this post on Instagram

 

Munda Rul Ju Ga Tere Ton Bagair...?

A post shared by Diljit Dosanjh (@diljitdosanjh) on Feb 13, 2019 at 11:42pm PST

ਹੋਰ ਵੇਖੋ: ਦਿਲਜੀਤ ਦੋਸਾਂਝ ਦੇ ਨਾਲ ਨਾਲ ਬਾਦਸ਼ਾਹ ਨੇ ਖੋਲ੍ਹੇ ਦਿਲ ਦੇ ਰਾਜ, ਦੇਖੋ ਵੀਡੀਓ

‘ਗੱਭਰੂ ਨੂੰ’ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਇੱਕਾ ਨੇ ਲਿਖੇ ਨੇ ਤੇ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਰਿਸ਼ੀ ਰਿਚ ਨੇ ਤਿਆਰ ਕੀਤਾ ਹੈ। ਗੱਭਰੂ ਨੂੰ ਗੀਤ ਦੇ ਪੋਸਟਰ ਤੇ ਟੀਜ਼ਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਹਾਲ ਤਾਂ ਫੈਨਜ਼ ਨੂੰ ਇਸ ਗੀਤ ਦੀ ਵੀਡੀਓ ਨੂੰ ਦੇਖਣ ਦੇ ਲਈ ਕੁਝ ਸਮੇਂ ਦੀ ਉਡੀਕ ਤਾਂ ਕਰਨੀ ਪੈਣੀ ਹੈ।

View this post on Instagram

 

We have finally decided on the Song Name.. #GabruNu ?? For Y’all LOVEBIRDS out There...HOPE You Like This Song? @ikkamusic @musicbyrr @directorsuj @ssdaigui @kalikwest | P.S - Haven’t Decided on the Time Yet..Let me know Aj Kinne Vaje Kadey Video..Baki depend on My Internet Speed?? PATA HEE AA TUANU.. ?

A post shared by Diljit Dosanjh (@diljitdosanjh) on Feb 13, 2019 at 10:07pm PST

ਹੋਰ ਵੇਖੋ: ਠੱਗ ਲਾਈਫ ਦਾ ਨਸ਼ਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਸਿਰ ਚੱੜਿਆ

ਹਾਲ ਹੀ ‘ਚ ਉਹਨਾਂ ਦੀ ਐਲਬਮ ‘ਰੋਅਰ’ ਆਈ ਸੀ ਜਿਸ ਦੇ ਸਾਰੇ ਹੀ ਗੀਤ ਸੁਪਰ ਹਿੱਟ ਰਹੇ। ਬਿਤੀ ਦਿਨੀ ਦਿਲਜੀਤ ਦੋਸਾਂਝ ਨੇ ਟੀ ਵੈਲੀ ਫਿਲਮ ਫੇਅਰ ਗਲੈਮਰਸ ਐਂਡ ਸਟਾਈਲ ਅਵਾਰਡਸ ਵੱਲੋਂ ਮੋਸਟ ਸਟਾਈਲਸ਼ ਮਿਊਜ਼ੀਸ਼ਨ ਅਵਾਰਡਸ ਜਿੱਤਿਆ ਹੈ।

Related Post