ਅੰਬ ਚੋਰੀ ਕਰਨ ਵਾਲਿਆਂ ਤੋਂ ਦਿਲਜੀਤ ਦੋਸਾਂਝ ਨੇ ਕੁਝ ਇਸ ਤਰ੍ਹਾਂ ਲਿਆ ਬਦਲਾ, ਗਾਇਕ ਨੂੰ ਅੰਬਾਂ ਨਾਲ ਹੈ ਪਿਆਰ, ਦੇਖੋ ਵੀਡੀਓ

By  Lajwinder kaur April 7th 2021 03:33 PM -- Updated: April 7th 2021 03:49 PM

ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਇਹ ਗੱਲ ਤਾਂ ਕਿਸੇ ਤੋਂ ਵੀ ਲੁਕੀ ਨਹੀਂ ਹੋਈ ਕਿ ਗਾਇਕ ਦਿਲਜੀਤ ਦੋਸਾਂਝ ਨੂੰ ਖਾਣ-ਪੀਣ ਦਾ ਕਿੰਨਾ ਸ਼ੌਕ ਹੈ। ਪਿਛਲੇ ਸਾਲ ਲਾਕਡਾਊਨ ‘ਚ ਉਨ੍ਹਾਂ ਨੇ ਆਪਣੀ ਸਵਾਦੀ ਰੈਸਿਪੀਆਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

diljt dosanjh iamge Image Source: instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਪਹਿਲੀ ਵਾਰ ਆਪਣੇ ਮੰਗੇਤਰ ਸਾਜ਼ ਦੇ ਨਾਲ ਹੋਈ ਲਾਈਵ, ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ, ਦੇਖੋ ਵੀਡੀਓ

inside image of diljit dosanjh video Image Source: instagram

ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਫਲਾਂ ਦਾ ਰਾਜਾ ਕਹੇ ਜਾਣੇ ਵਾਲੇ ਅੰਬਾਂ ਨੂੰ ਖਰੀਦ ਕੇ ਖਾਣ ਦੀ ਕੋਸ਼ਿਸ ਕਰ ਰਿਹਾ ਹੈ ਪਰ ਕੁਝ ਲੋਕ ਉਨ੍ਹਾਂ ਦਾ ਇਹ ਫਲ ਚੋਰੀ ਕਰ ਲੈਂਦੇ ਨੇ। ਵੀਡੀਓ ‘ਚ ਦੇਖੋ ਕਿਵੇਂ ਅੰਬ ਚੋਰੀ ਕਰਨ ਵਾਲਿਆਂ ਤੋਂ ਬਦਲਾ ਲੈਂਦਾ ਹੈ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਸਾਥੀਆਂ ਦੇ ਨਾਲ ਮਸਤੀ ਵਾਲੇ ਢੰਗ ਦੇ ਨਾਲ ਤਿਆਰ ਕੀਤਾ ਹੈ।

inside image of diljit dosanjh Image Source: instagram

ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਲੱਖਾਂ ਦੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਨਵੀਂ ਆਉਣ ਵਾਲੀ ਫ਼ਿਲਮ ਹੌਸਲਾ ਰੱਖ ਦੀ ਸ਼ੂਟਿੰਗ ਪੂਰੀ ਹੋਈ ਹੈ।

 

 

View this post on Instagram

 

A post shared by DILJIT DOSANJH (@diljitdosanjh)

Related Post