‘ਆਰ ਨਾਨਕ ਪਾਰ ਨਾਨਕ’ ਦੇ ਨਾਲ ਲੋਕਾਂ ਨੂੰ ਰੂਹਾਨ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਧਾਰਮਿਕ ਪ੍ਰੋਜੈਕਟ ‘ਨਾਨਕ ਆਦਿ ਜੁਗਾਦਿ ਜੀਓ’

By  Lajwinder kaur November 3rd 2019 05:53 PM -- Updated: November 3rd 2019 05:55 PM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਰੂਹਾਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਹ ਆਪਣਾ ਨਵਾਂ ਧਾਰਮਿਕ ਪ੍ਰੋਜੈਕਟ ‘ਨਾਨਕ ਆਦਿ ਜੁਗਾਦਿ ਜੀਓ’ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਨਾਨਕ ਆਦਿ ਜੁਗਾਦਿ ਜੀਓ’। ਇਸ ਪੋਸਟ ਨੂੰ ਦਰਸ਼ਕਾਂ  ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਕੁਝ ਹੀ ਸਮੇਂ ਚ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 

View this post on Instagram

 

ਨਾਨਕ ਆਦਿ ਜੁਗਾਦਿ ਜੀਓ ?? Nanak Aadh Jugaadh Jiyo ?? Main Artist - ਵਿਆਪਕ ਕੌਰ ~ @harmanranitatt @gurpreet_singh_palheri @manpreet.muzik @gurmohdamusic @paramshiv @karajgill @sanaravikumar @jarnailsinghofficial @rhythmboyzentertainment

A post shared by Diljit Dosanjh (@diljitdosanjh) on Nov 3, 2019 at 1:30am PST

ਹੋਰ ਵੇਖੋ:ਜ਼ਿੰਦਗੀ ਦੀ ਸੱਚਾਈਆਂ ਨਾਲ ਰੁ-ਬ-ਰੂ ਕਰਵਾਉਂਦਾ ਆਰ ਨੇਤ ਦਾ ਧਾਰਮਿਕ ਗੀਤ ‘ਬਾਬਾ ਨਾਨਕ’ ਹੋਇਆ ਰਿਲੀਜ਼, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਇਸ ਪੇਸ਼ਕਸ਼ ਬਾਰੇ ਹੋਰ ਕੋਈ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਨੇ ਗੀਤਕਾਰ ਹਰਮਨਜੀਤ, ਗੁਰਪ੍ਰੀਤ ਸਿੰਘ ਪਲਹੇਰੀ, ਕਾਰਜ ਗਿੱਲ, ਮਨਪ੍ਰੀਤ ਸਿੰਘ ਹੋਰਾਂ ਨੂੰ ਟੈਗ ਕੀਤਾ ਹੈ। ਇਸ ਤੋਂ ਇਲਾਵਾ ਤਸਵੀਰ ‘ਚ ਉਨ੍ਹਾਂ ਦੇ ਨਾਲ ਜੋ ਛੋਟੀ ਬੱਚੀ ਨਜ਼ਰ ਆ ਰਹੀ ਹੈ ਉਸ ਦਾ ਨਾਂਅ ਲਿਖਿਆ ਹੈ ਵਿਆਪਕ ਕੌਰ। ਇਹ ਛੋਟੀ ਬੱਚੀ ਦਿਲਜੀਤ ਦੋਸਾਂਝੇ ਦੇ ਨਾਲ ਪਹਿਲਾਂ ਵੀ ਧਾਰਮਿਕ ਗੀਤ  ‘ਆਰ ਨਾਨਕ ਪਾਰ ਨਾਨਕ’ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਲੱਗਦਾ ਹੈ ਕਿ ਉਹ ਧਾਰਮਿਕ ਗੀਤ ਲੈ ਕੇ ਰਹੇ ਹਨ, ਜਿਸਦਾ ਨਾਂਅ ਹੈ ‘ਨਾਨਕ ਆਦਿ ਜੁਗਾਦਿ ਜੀਓ’। ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਹਰਮਨਜੀਤ ਦੀ ਕਲਮ ‘ਚੋਂ ਹੀ ਨਿਕਲੇ ਨੇ।

ਜੀ ਹਾਂ ਦਿਲਦੀਤ ਦੋਸਾਂਝ, ਹਰਮਨਜੀਤ ਤੇ ਮਨਪ੍ਰੀਤ ਸਿੰਘ ਇਕੱਠੇ ‘ਆਰ ਨਾਨਕ ਪਾਰ ਨਾਨਕ’ ਧਾਰਮਿਕ ਗੀਤ ‘ਚ ਮਿਲਕੇ ਕੰਮ ਕਰ ਚੁੱਕੇ ਹਨ। ਇਸ ਧਾਰਮਿਕ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਜਿਸਦੇ ਚੱਲਦੇ ਇਸ ਧਾਰਮਿਕ ਗੀਤ ਨੇ ਯੂਟਿਊਬ ਉੱਤੇ 19 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ। ‘ਆਰ ਨਾਨਕ ਪਾਰ ਨਾਨਕ’ ਪਿਛਲੇ ਸਾਲ ਨਵੰਬਰ ਮਹੀਨੇ ‘ਚ ਹੀ ਦਰਸ਼ਕਾਂ ਦੇ ਸਨਮੁਖ ਹੋਇਆ ਸੀ। ਜਿਸ ਤੋਂ ਤਾਂ ਲੱਗਦਾ ਹੈ ਨਵਾਂ ਧਾਰਮਿਕ ਗੀਤ ਵੀ ਇਸੇ ਮਹੀਨੇ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਇਸ ਗੱਲ ਦਾ ਖੁਲਾਸਾ ਤਾਂ ਦਿਲਜੀਤ ਦੋਸਾਂਝ ਹੀ ਆਉਣ ਵਾਲੇ ਸਮੇਂ ‘ਚ ਕਰਨਗੇ।

Related Post