‘ਨਾਨਕ ਆਦਿ ਜੁਗਾਦਿ ਜੀਓ’ ਧਾਰਮਿਕ ਗੀਤ ਨਾਲ ਦਿਲਜੀਤ ਦੋਸਾਂਝ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

By  Lajwinder kaur November 12th 2019 10:57 AM -- Updated: November 12th 2019 11:03 AM

12 ਨਵੰਬਰ ਯਾਨੀਕਿ ਅੱਜ ਦੁਨੀਆਂ ਭਰ ‘ਚ ਜਗਤ ਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਆਪਣੇ ਧਾਰਮਿਕ ਗੀਤ ‘ਨਾਨਕ ਆਦਿ ਜੁਗਾਦਿ ਜੀਓ’ ਨਾਲ ਦਰਸ਼ਕਾਂ ਸਨਮੁਖ ਹੋਏ ਹਨ। ਇਹ  ਧਾਰਮਿਕ ਗੀਤ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ।

ਹੋਰ ਵੇਖੋ:ਰਿਸ਼ਤਿਆਂ ‘ਚ ਪਿਆਰ ਤੇ ਤਕਰਾਰ ਨੂੰ ਬਿਆਨ ਕਰਦਾ ਪੰਜਾਬੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਧਾਰਮਿਕ ਗੀਤ ‘ਚ ਬਾਬੇ ਨਾਨਕ ਜੀ ਦੇ ਦੱਸੇ ਰਾਹਾਂ ਉੱਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਹਰਮਨਜੀਤ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਗੁਰਮੋਹ (Gurmoh) ਨੇ ਦਿੱਤਾ ਹੈ। ਇਸ ਧਾਰਮਿਕ ਗਾਣੇ ਦਾ ਸ਼ਾਨਦਾਰ ਵੀਡੀਓ ਪਰਮ ਸ਼ਿਵ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਵੀਡੀਓ ‘ਚ ਅਦਾਕਾਰੀ ਕੀਤੀ ਹੈ ਖੁਦ ਦਿਲਜੀਤ ਦੋਸਾਂਝ ਨੇ ਤੇ ਛੋਟੀ ਬੱਚੀ ਵਿਆਪਕ ਕੌਰ ਨੇ ਅਦਾਕਾਰੀ ਚ ਸਾਥ ਦਿੱਤਾ ਹੈ। ਇਸ ਗੀਤ ਨੂੰ ਪ੍ਰੋਡਿਊਸ ਅਮਰਿੰਦਰ ਗਿੱਲ ਨੇ ਕੀਤਾ ਹੈ ਤੇ ਇਹ ਪ੍ਰੋਜੈਕਟ ਤੇ ਕੰਸੈਪਟ ਗੁਰਪ੍ਰੀਤ ਸਿੰਘ ਪਲਹੇਰੀ ਹੋਰਾਂ ਦਾ ਹੈ। ‘ਨਾਨਕ ਆਦਿ ਜੁਗਾਦਿ ਜੀਓ’ ਧਾਰਮਿਕ ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਰੱਜ ਕੇ ਪਿਆਰ ਮਿਲ ਰਿਹਾ ਹੈ ਜਿਸਦੇ ਚੱਲਦੇ ਕੁਝ ਹੀ ਘੰਟਿਆਂ ‘ਚ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ।

Related Post