ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਮਨਾ ਰਹੇ ਨੇ ਵਿਆਹ ਦੀ ਦੂਜੀ ਵਰ੍ਹੇਗੰਢ, ਗਾਇਕ ਨੇ ਸਾਂਝੀ ਕੀਤੀ ਤਸਵੀਰ
ਗਾਇਕ ਤੋਂ ਅਦਾਕਾਰ ਬਣੇ ਦਿਲਪ੍ਰੀਤ ਢਿੱਲੋਂ ਅੱਜ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਲਾਈਫ਼ ਪਾਟਨਰ ਅੰਬਰ ਧਾਲੀਵਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਿਆਹ ਦੀ ਦੂਜੀ ਵਰ੍ਹੇਗੰਢ ਦੀਆਂ ਵਧਾਈਆਂ ਅੰਬਰ ਧਾਲੀਵਾਲ...’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜੀ ਵੀ ਪੋਸਟ ਕੀਤੇ ਨੇ।
View this post on Instagram
Happy second marriage anniversary @aamberdhillon21 ❤️❤️❤️❤️
ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ
ਦਿਲਪ੍ਰੀਤ ਢਿੱਲੋਂ ਨੇ ਸਾਲ 2018 ‘ਚ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। 14 ਜਨਵਰੀ ਯਾਨੀਕਿ ਅੱਜ ਦੇ ਦਿਨ ਦੋਵਾਂ ਨੇ ਪੂਰੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੇ ਮੌਕੇ ‘ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ, ਗੋਲਡੀ ਤੇ ਸੱਤੇ, ਕਰਨ ਔਜਲਾ ਵਰਗੇ ਨਾਮੀ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ। ਉਨ੍ਹਾਂ ਦੇ ਵਿਆਹ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋਈ ਸੀ।
ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੰਗਲੇ ਦੁਪੱਟੇ, ਗੁਲਾਬ,ਗੁੰਡਾ ਰਿਟਰਨ, ਵਹਿਮ, ਕਬਜ਼ਾ, ਯਾਰਾਂ ਦਾ ਗਰੁੱਪ, ਅਫੇਅਰ, ਸਰਪੰਚੀ, ਮੁੱਛ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖ ਚੁੱਕੇ ਹਨ। ਉਹ ਪਿਛਲੇ ਸਾਲ ਜੱਦੀ ਸਰਦਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਸਾਲ ਉਹ ਮੈਂਡੀ ਤੱਖਰ ਦੇ ਨਾਲ ਫ਼ਿਲਮ ‘ਮੇਰਾ ਵਿਆਹ ਕਰਾ ਦੋ’ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਕਬਜ਼ਾ ਟਾਈਟਲ ਹੇਠ ਆਪਣੇ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram