'ਰੰਗਲੇ ਦੁਪੱਟੇ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ ਦਿਲਪ੍ਰੀਤ ਢਿੱਲੋਂ,ਗੀਤ ਦਾ ਟੀਜ਼ਰ ਆਇਆ ਸਾਹਮਣੇ  

By  Shaminder October 30th 2019 12:09 PM

ਸਾਰਾ ਗੁਰਪਾਲ ਹੁਣ ਬਹੁਤ ਜਲਦ ਦਿਲਪ੍ਰੀਤ ਢਿੱਲੋਂ ਦੇ ਨਾਲ ਨਵੇਂ ਗੀਤ 'ਰੰਗਲੇ ਦੁੱਪਟੇ''ਚ ਨਜ਼ਰ ਆਏਗੀ । ਇਸ ਗੀਤ ਦਾ ਇੱਕ ਟੀਜ਼ਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦਾ ਵੀਡੀਓ ਬੀਟੂਗੇਦਰ ਵੱਲੋਂ ਬਣਾਇਆ ਗਿਆ ਹੈ ਜਦਕਿ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ ।

ਹੋਰ ਵੇਖੋ:ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦਾ ਹਰਿਆਣਵੀਂ ਪੰਜਾਬੀ ਗੀਤ ਹੋਇਆ ਰਿਲੀਜ਼

https://www.instagram.com/p/B4OsP93BlGP/

ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਟੀਜ਼ਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਬੀਟ ਸੌਂਗ ਹੈ । ਗੀਤ ਦੀ ਫੀਚਰਿੰਗ 'ਚ ਸਾਰਾ ਗੁਰਪਾਲ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇਗੀ ।

https://www.instagram.com/p/B4CsGbfhLl5/

ਦਿਲਪ੍ਰੀਤ ਢਿੱਲੋਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਜੱਦੀ ਸਰਦਾਰ ਫ਼ਿਲਮ 'ਚ ਨਜ਼ਰ ਆਏ ਸੀ । ਦਿਲਪ੍ਰੀਤ ਢਿੱਲੋਂ ਦੀ ਅਦਾਕਾਰੀ ਨੂੰ ਵੀ ਇਸ ਫ਼ਿਲਮ 'ਚ ਸਰਾਹਿਆ ਗਿਆ ਸੀ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਹਨ ।

Related Post