ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਪਾ ਰਿਹਾ ਹੈ ਧੱਕ

By  Shaminder April 18th 2020 11:51 AM

ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਮੁੱਛ ‘ਤੇ ਦੁਸ਼ਮਣ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਸੈਵਿਓ ਸੰਧੂ ਨੇ । ਜਦੋਂਕਿ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦੇਸੀ ਕਰਿਊ ਨੇ ।ਇਸ ਗੀਤ ‘ਚ ਇੱਕ ਅਜਿਹੇ ਜੋੜੇ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਪਸੰਦ ਕਰਦੇ ਹਨ ।

https://www.instagram.com/p/B_G-48UHejg/

ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਕਿ ਗਲਤ ਫਹਿਮੀ ‘ਚ ਰਹਿੰਦੇ ਹਨ ਕਿ ਉਹ ਕੁੜੀ ਸਿਰਫ ਉਸ ਦੇ ਲਈ ਹੀ ਬਣੀ ਹੈ । ਇਸੇ ਗਲਤ ਫਹਿਮੀ ਨੂੰ ਕੁੜੀ ਦਾ ਦੋਸਤ ਦੂਰ ਕਰ ਦਿੰਦਾ ਹੈ । ਪਰ ਇਸ ਦੇ ਨਾਲ ਹੀ ਗੀਤ ‘ਚ ਵੀ ਇਹ ਵਿਖਾਇਆ ਗਿਆ ਹੈ ਕਿ ਇਸ ਸੋਹਣੀ ਸੁਨੱਖੀ ਮੁਟਿਆਰ ਨਾਲ ਜਦੋਂ ਦੀ ਉਸ ਦੀ ਦੋਸਤੀ ਹੋਈ ਹੈ ਉਦੋਂ ਤੋਂ ਹੀ ਉਸ ਨੂੰ ਬਾਡੀਗਾਰਡ ਬਣ ਕੇ ਉਸ ਦੀ ਰਖਵਾਲੀ ਕਰਨੀ ਪੈ ਰਹੀ ਹੈ ।

https://www.instagram.com/p/B_FFRJcHBt9/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਕਈ ਹਿੱਟ ਗੀਤ ਦੇ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਦੋਵਾਂ ਗਾਇਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਵੱਲੋਂ ਉਸੇ ਤਰ੍ਹਾਂ ਹੀ ਪਿਆਰ ਮਿਲੇਗਾ ਜਿਸ ਤਰ੍ਹਾਂ ਕਿ ਪਹਿਲੇ ਗੀਤਾਂ ਨੂੰ ਮਿਲਦਾ ਰਿਹਾ ਹੈ ।

Related Post