Advertisment

ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਪਾ ਰਿਹਾ ਹੈ ਧੱਕ

author-image
By Shaminder
New Update
ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਪਾ ਰਿਹਾ ਹੈ ਧੱਕ
Advertisment
ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਮੁੱਛ ‘ਤੇ ਦੁਸ਼ਮਣ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਸੈਵਿਓ ਸੰਧੂ ਨੇ । ਜਦੋਂਕਿ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦੇਸੀ ਕਰਿਊ ਨੇ ।ਇਸ ਗੀਤ ‘ਚ ਇੱਕ ਅਜਿਹੇ ਜੋੜੇ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਪਸੰਦ ਕਰਦੇ ਹਨ । https://www.instagram.com/p/B_G-48UHejg/ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਕਿ ਗਲਤ ਫਹਿਮੀ ‘ਚ ਰਹਿੰਦੇ ਹਨ ਕਿ ਉਹ ਕੁੜੀ ਸਿਰਫ ਉਸ ਦੇ ਲਈ ਹੀ ਬਣੀ ਹੈ । ਇਸੇ ਗਲਤ ਫਹਿਮੀ ਨੂੰ ਕੁੜੀ ਦਾ ਦੋਸਤ ਦੂਰ ਕਰ ਦਿੰਦਾ ਹੈ । ਪਰ ਇਸ ਦੇ ਨਾਲ ਹੀ ਗੀਤ ‘ਚ ਵੀ ਇਹ ਵਿਖਾਇਆ ਗਿਆ ਹੈ ਕਿ ਇਸ ਸੋਹਣੀ ਸੁਨੱਖੀ ਮੁਟਿਆਰ ਨਾਲ ਜਦੋਂ ਦੀ ਉਸ ਦੀ ਦੋਸਤੀ ਹੋਈ ਹੈ ਉਦੋਂ ਤੋਂ ਹੀ ਉਸ ਨੂੰ ਬਾਡੀਗਾਰਡ ਬਣ ਕੇ ਉਸ ਦੀ ਰਖਵਾਲੀ ਕਰਨੀ ਪੈ ਰਹੀ ਹੈ । https://www.instagram.com/p/B_FFRJcHBt9/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਕਈ ਹਿੱਟ ਗੀਤ ਦੇ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਦੋਵਾਂ ਗਾਇਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਵੱਲੋਂ ਉਸੇ ਤਰ੍ਹਾਂ ਹੀ ਪਿਆਰ ਮਿਲੇਗਾ ਜਿਸ ਤਰ੍ਹਾਂ ਕਿ ਪਹਿਲੇ ਗੀਤਾਂ ਨੂੰ ਮਿਲਦਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment