ਕਿ ਦਿਲਪ੍ਰੀਤ ਢਿੱਲੋਂ ਇਸ ਵੀਡੀਓ ਰਾਹੀ ਦੇ ਰਹੇ ਹਨ ਕਿਸੇ ਨੂੰ ਚੁਣੌਤੀ?

By  Gourav Kochhar June 6th 2018 01:47 PM

ਇਕ ਵੱਖਰੇ ਸਵੈਗ ਵਾਲੇ ਅਤੇ ਘੈਂਟ ਜੀ ਲੁੱਕ ਵਾਲੇ ਦਿਲਪ੍ਰੀਤ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਚਹੇਤੇ ਗਾਇਕ ਅਤੇ ਅਦਾਕਾਰ ਹੈ | ਕੁਝ ਹੀ ਦਿਨ ਪਹਿਲਾਂ ਉਹਨਾਂ ਦਾ ਨਵਾਂ ਗੀਤ 'ਵਾਚ' ਰਿਲੀਜ ਹੋਇਆ ਹੈ ਜਿਸ ਨੂੰ ਸੱਭ ਬਹੁਤ ਪਸੰਦ ਕਰ ਰਹੇ ਹਨ | ਗਾਣੇ ਦੇ ਬੋਲਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਵਿਚ ਘੋੜੇ ਪਾਲਣ ਦੇ ਸ਼ੌਂਕਾਂ ਬਾਰੇ ਦਸਿਆ ਗਿਆ ਹੈ ਅਤੇ ਗੀਤ ਨਾਲ ਹੀ ਸੰਬੰਧਿਤ ਇਕ ਇੰਸਟਾਗ੍ਰਾਮ ਪੋਸਟ ਦਿਲਪ੍ਰੀਤ dilpreet dhillon ਨੇ ਫੈਨਸ ਨਾਲ ਸਾਂਝੀ ਕੀਤੀ ਹੈ ਜਿਸ ਵਿਚ ਉਹ ਇਕ ਕਾਲੇ ਘੋੜੇ ਨਾਲ ਚਲਦੇ ਆਪਣੇ ਨਵੇ ਗੀਤ 'ਵਾਚ' ਦੇ ਬੋਲ ਗੁਣ ਗੁਣਾ ਰਹੇ ਹਨ | ਲੋਕ ਉਹਨਾਂ ਦੇ ਇਸ ਗਾਣੇ ਨੂੰ ਇਹਨਾਂ ਪਸੰਦ ਕਰ ਰਹੇ ਰਹੇ ਹੈ ਕਿ ਤਿੰਨ ਹਫ਼ਤੇ ਵਿਚ ਹੀ ਗਾਣੇ ਦੇ ਸੋਸ਼ਲ ਮੀਡਿਆ ਤੇ 2 ਮਿਲੀਅਨ ਤੋਂ ਵੀ ਵੱਧ ਵਿਊ ਹੋ ਗਏ ਹਨ ਅਤੇ ਗਾਣੇ ਦੇ ਬੋਲ ਸੂਚੇ ਯਾਰ ਦੁਆਰਾ ਲਿਖੇ ਗਏ ਹਨ ਅਤੇ ਰਾਂਝੇ ਯਾਰ ਦੁਆਰਾ ਇਸ ਨੂੰ ਮਿਊਜ਼ਿਕ ਦਿੱਤਾ ਗਿਆ ਹੈ |

https://www.instagram.com/p/BjrfE4klZeV/

ਇਸ ਤੋਂ ਇਲਾਵਾਂ ਉਹਨਾਂ ਦੇ ਸਾਰੇ ਗਾਣੇ ਵੀ ਉਹਨਾਂ ਦੇ ਫੈਨਸ ਦੁਆਰਾ ਬਹੁਤ ਪਸੰਦ ਕੀਤੇ ਗਏ ਹਨ ਜਿਵੇਂ ਕਿ ਉਹਨਾਂ ਦਾ ਗੀਤ ਹੰਟਰ, ਰੈੱਡ ਬੁੱਲ, ਚਿਲ ਮੂਡ ਅਤੇ ਵੀਡੀਓ ਗਾਣੇ ਪ੍ਰਿ ਵੈਡਿੰਗ Pre-Wedding, ਸਾਡੇ ਮੁੰਡੇ ਦਾ ਵਿਆਹ ਆਦਿ ਨੇ ਪੂਰੀਆਂ ਧਮਾਲਾਂ ਪਾਇਆ ਸੀ | ਗੀਤ ਚਿਲ ਮੂਡ ਨੂੰ 7 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ |

ਵੈਸੇ ਤਾਂ ਦਿਲਪ੍ਰੀਤ ਢਿੱਲੋਂ dilpreet dhillon ਦਾ ਅਸਲੀ ਨਾਂ ਅਮਰਿੰਦਰ ਸਿੰਘ ਹੈ ਅਤੇ ਉਹ ਰਹਿਣ ਵਾਲੇ ਫਤਿਹਗ੍ਹੜ ਸਾਹਿਬ ਦੇ ਹਨ | ਆਪਣੀ ਪਤਨੀ ਅੰਬਰ ਧਾਲੀਵਾਲ ਨਾਲ 15 ਜਨਵਰੀ 2018 ਨੂੰ ਸ਼ਾਦੀ ਦੇ ਪਵਿੱਤਰ ਬੰਧਨ 'ਚ ਬਣੇ ਸੀ | ਉਹਨਾਂ ਨੇ ਆਪਣੇ ਵਿਆਹ ਦੀ ਵੀਡੀਓ ਇਕ ਗੀਤ ਰਾਹੀ ਦਿਖਾ ਕੇ ਆਪਣੇ ਫੈਨਸ ਨੂੰ ਇਕ ਬਹੁਤ ਹੀ ਸੁੰਦਰ ਤੋਹਫ਼ਾ ਦਿੱਤਾ ਸੀ ਅਤੇ ਇਹ ਗਾਣਾ ਵੀ ਉਹਨਾਂ ਨੇ ਖ਼ੁਦ ਗਾਇਆ ਸੀ |

dilpreet dhillon

Written By: Rajan Sharma

Related Post