ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਦਿਲਪ੍ਰੀਤ ਢਿੱਲੋਂ ਤੇ ਗੁਰਨਜ਼ਰ ਦਾ ਇਹ ਭੰਗੜਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

By  Lajwinder kaur June 29th 2021 04:45 PM

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਗਾਇਕ ਗੁਰਨਜ਼ਰ ਵੀ ਨਜ਼ਰ ਆ ਰਹੇ ਨੇ।

dilpreet dhillon image source- instagram

ਹੋਰ ਪੜ੍ਹੋ :  ਸ਼ਿਵਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Fanaa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਭੰਗੜਾ ਸਟਾਈਲ ਦੇ ਨਾਲ ਕਸਰਤ ਕਰਦੀ ਆਈ ਨਜ਼ਰ, ਇੱਕ ਮਿਲੀਅਨ ਤੋਂ ਵੱਧ ਵਰ ਦੇਖਿਆ ਗਿਆ ਹੈ ਇਹ ਵੀਡੀਓ

SINGER DILPREET DHILLON SHARED NEW BHANGRA VIDEO WITH FAN image source- instagram

ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘Jhanjraan’ ਉੱਤੇ ਕਮਾਲ ਦਾ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਦੋਵੇਂ ਗਾਇਕ ਜੰਮ ਕੇ ਭੰਗੜਾ ਪਾ ਕੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਵੈਸੇ ਏਨਾਂ ਘੈਂਟ ਭੰਗੜਾ ਆਉਂਦਾ ਨਹੀਂ @gurnazar_chattha veera’ । ਫੈਨਜ਼ ਵੀ ਕਮੈਂਟ ਕਰਕੇ ਦੋਵਾਂ ਗਾਇਕਾਂ ਦੀ ਤਾਰੀਫ ਕਰ ਰਹੇ ਨੇ।

COMMENTS ON DILPREET DHILLON VIDEO image source- instagram

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਸਰਗਰਮ ਨੇ । ਅਖੀਰਲੀ ਵਾਰ ਉਹ ਜੱਦੀ ਸਰਦਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

 

View this post on Instagram

 

A post shared by Dilpreet Dhillon (@dilpreetdhillon1)

Related Post