ਦਿਲਪ੍ਰੀਤ ਢਿੱਲੋਂ ਨੇ ਆਪਣੀ ਪਤਨੀ ਅੰਬਰ ਧਾਲੀਵਾਲ ਦੇ ਜਨਮ ਦਿਨ ‘ਤੇ ਤਸਵੀਰ ਸ਼ੇਅਰ ਕਰਕੇ ਕੀਤਾ ਬਰਥਡੇਅ ਵਿਸ਼
ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਅੱਜ ਬਹੁਤ ਹੀ ਖ਼ੁਸ਼ ਨੇ ਕਿਉਂ ਅੱਜ ਉਨ੍ਹਾਂ ਦੀ ਲਾਈਫ ਪਾਟਨਰ ਅੰਬਰ ਧਾਲੀਵਾਲ ਦਾ ਜਨਮ ਦਿਨ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਅੰਬਰ ਧਾਲੀਵਾਲ’
View this post on Instagram
Happy birthday @aamberdhillon21 ❤️❤️❤️❤️❤️
ਹੋਰ ਵੇਖੋ:ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ
ਦੱਸ ਦਈਏ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਸਾਲ 2018 ‘ਚ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝੇ ਗਏ ਸਨ। ਉਨ੍ਹਾਂ ਦੇ ਵਿਆਹ ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ, ਗੋਲਡੀ ਤੇ ਸੱਤੇ, ਕਰਨ ਔਜਲਾ ਵਰਗੇ ਨਾਮੀ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ।
ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਉਹ ਹਾਲ ਹੀ ‘ਚ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਏਨੀਂ ਦਿਨੀਂ ਉਹ ਆਪਣੀ ਅਗਲੀ ਵਾਲੀ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦੀ ਸ਼ੂਟਿੰਗ ਕਰ ਰਹੇ ਹਨ।