ਸੁਰਵੀਨ ਚਾਵਲਾ ਨੇ ਕਾਸਟਿੰਗ ਕਾਊਚ 'ਤੇ ਕੀਤਾ ਖੁਲਾਸਾ,ਕਿਹਾ ਡਾਇਰੈਕਟਰ ਨੇ ਸਰੀਰ ਨੂੰ ਲੈ ਕੇ ਕੀਤੇ ਗੰਦੇ ਕਮੈਂਟ

By  Shaminder September 24th 2019 01:31 PM

ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਜੋ ਕਿ ਫ਼ਿਲਮਾਂ ਦੇ ਨਾਲ-ਨਾਲ ਕਈ ਸੀਰੀਅਲਸ ਦਾ ਹਿੱਸਾ ਵੀ ਰਹੇ ਹਨ ।ਹੁਣ ਉਹ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆ ਰਹੇ ਨੇ,ਇਸ ਤੋਂ ਇਲਾਵਾ ਆਪਣੀ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਸੁਰਵੀਨ ਚਾਵਲਾ ਨੇ ਹੇਟ ਸਟੋਰੀਜ਼ 'ਚ ਬੋਲਡ ਕਿਰਦਾਰ ਨਿਭਾ ਕੇ ਖੂਬ ਚਰਚਾ ਵਟੋਰੀ ਸੀ ।ਉਨ੍ਹਾਂ ਦਾ ਨਾਂਅ ਕਾਮਯਾਬ ਹੀਰੋਇਨਾਂ ਦੀ ਸੂਚੀ 'ਚ ਆਉਂਦਾ ਹੈ ।

ਹੋਰ ਵੇਖੋ:ਸੁਰਵੀਨ ਚਾਵਲਾ ਨੇ ਆਪਣੀ ਨਵਜਾਤ ਬੱਚੀ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B1ZAXKJn7xp/

ਪਰ ਇਸ ਚਕਾਚੌਂਧ ਅਤੇ ਗਲੈਮਰਸ ਦੀ ਦੁਨੀਆ ਵੇਖਣ 'ਚ ਜਿੰਨੀ ਖੂਬਸੂਰਤ ਲੱਗਦੀ ਹੈ ਓਨੀ ਹੈ ਨਹੀਂ,ਕਿਉਂਕਿ ਇਸ ਚਕਾ ਚੌਂਧ ਅਤੇ ਗਲੈਮਰਸ ਦੀ ਦੁਨੀਆ 'ਚ ਕਈ ਹੀਰੋਇਨਾਂ ਨੂੰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣਾ ਪਿਆ ਹੈ । ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਬਾਲੀਵੁੱਡ 'ਚ ਉਨ੍ਹਾਂ ਨਾਲ ਕੁਝ ਕੌੜੇ ਅਨੁਭਵਾਂ ਨੂੰ ਸਾਂਝਾ ਕੀਤਾ ਸੀ । ਹੁਣ ਅਦਾਕਾਰਾ ਸੁਰਵੀਨ ਚਾਵਲਾ ਨੇ ਇਸ ਮਾਮਲੇ 'ਚ ਖੁਲਾਸਾ ਕੀਤਾ ਹੈ ।

https://www.instagram.com/p/B1WRYaRHZ3d/

ਸੁਰਵੀਨ ਚਾਵਲਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਉਹ ਪੰਜ ਵਾਰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ ।ਉਨ੍ਹਾਂ ਨੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੇ ਸ਼ਰੀਰ 'ਤੇ ਕਈ ਡਾਇਰੈਕਟਰਾਂ ਨੇ ਗੰਦੇ ਕਮੈਂਟ ਕੀਤੇ ਸਨ ਇੱਥੋਂ ਤੱਕ ਕਿ ਇੱਕ ਡਾਇਰੈਕਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਤੁਹਾਡੀ ਕਲੀਵੇਜ਼ ਲੁਕ ਵੇਖਣਾ ਚਾਹੁੰਦਾ ਹਾਂ ।

https://www.instagram.com/p/B0QNMpYHpCI/

ਇਸ ਦੇ ਨਾਲ ਹੀ ਸਾਊਥ ਫ਼ਿਲਮ ਇੰਡਸਟਰੀ ਦੇ ਇੱਕ ਵਾਕਿਆ ਨੂੰ ਸਾਂਝਾ ਕਰਦੇ ਹੋਏ ਸੁਰਵੀਨ ਨੇ ਦੱਸਿਆ ਕਿ ਉਸ ਨੇ ਤਾਂ ਕਿਹਾ ਸੀ ਕਿ "ਮੈਂ ਤੇਰੇ ਸਰੀਰ ਦਾ ਇੱਕ-ਇੱਕ ਇੰਚ ਵੇਖਣਾ ਚਾਹੁੰਦਾ ਹਾਂ।ਇਹ ਸੁਣ ਕੇ ਮੈਂ ਆਪਣੇ ਕੰਨਾਂ 'ਤੇ ਭਰੋਸਾ ਨਹੀਂ ਸੀ ਕਰ ਪਾ ਰਹੀ ਅਤੇ ਕਦੇ ਮੈਨੂੰ ਓਵਰਵੇਟ ਕਹਿ ਦਿੱਤਾ ਜਾਂਦਾ ਸੀ "।ਦੱਸ ਦਈਏ ਕਿ ਸੁਰਵੀਨ ਚਾਵਲਾ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਦਾ ਵੀ ਹਿੱਸਾ ਰਹਿ ਚੁੱਕੀ ਹੈ ਉਨ੍ਹਾਂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਨਾਲ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ।

Related Post