ਇਸ ਅਦਾਕਾਰ ‘ਤੇ ਉਸ ਦੇ ਗੁਆਂਢੀ ਨੇ ਛਿੱਕਿਆ, ਅਦਾਕਾਰ ਦੀ ਗੁਆਂਢੀ ਨਾਲ ਹੋਈ ਝੜਪ, ਦੋਵੇਂ ਹੋਏ ਗੁੱਥਮ-ਗੁੱਥੀ

By  Rupinder Kaler May 26th 2020 10:58 AM

ਬੀਤੇ ਦਿਨ ਕਮੇਡੀਅਨ ਤੇ ਅਦਾਕਾਰ ਵੀਰ ਦਾਸ ਨਾਲ ਅਜੀਬੋ ਗਰੀਬ ਘਟਨਾ ਵਾਪਰੀ, ਉਹਨਾਂ ਦੇ 73 ਸਾਲ ਦੇ ਗੁਆਂਢੀ ਨੇ ਉਹਨਾਂ ਨੂੰ ਥੱਪੜ ਮਾਰਨ ਦੀ ਧਮਕੀ ਦਿੱਤੀ ਤੇ ਇਸ ਦੇ ਨਾਲ ਹੀ ਉਸ ਨੇ ਅਦਾਕਾਰ ਦੇ ਉਪਰ ਛਿੱਕਿਆ ਵੀ । ਗੁਆਂਢੀ ਵੀਰਦਾਸ ਨਾਲ ਇਸ ਲਈ ਨਰਾਜ਼ ਸੀ, ਕਿਉਂਕਿ ਉਸ ਨੇ ਮਾਸਕ ਨਹੀਂ ਸੀ ਪਾਇਆ । ਵੀਰ ਦਾਸ ਨੇ ਟਵਿੱਟਰ ਤੇ ਇਸ ਪੂਰੀ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਇਸ ਦੀ ਡੀਟੇਲ ਵੀ ਦਿੱਤੀ ਹੈ ।

https://www.instagram.com/p/CAjoqVmgLTY/

ਵੀਡੀਓ ਵਿੱਚ ਗੁਆਂਢੀ ਵੀਰਦਾਸ ਨੂੰ ਵਾਰ ਵਾਰ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਉਸ ਨੂੰ ਮਾਸਕ ਪਹਿਨਣ ਲਈ ਕਹਿ ਰਹੇ ਹਨ । ਪਰ ਦਰਵਾਜ਼ੇ ਤੇ ਖੜੇ ਵੀਰ ਦਾਸ ਉਸ ਨੂੰ ਵਾਰ ਵਾਰ ਕਹਿ ਰਹੇ ਹਨ ਕਿ ਉਹ ਉਸ ਤੋਂ 6 ਫੁੱਟ ਦੂਰ ਖੜਨ । ਇਸ ਸਭ ਦੇ ਚਲਦੇ ਗੁਆਂਢੀ ਨੇ ਉਸ ਨੂੰ ਥੱਪੜ ਮਾਰਨ ਤੇ ਪੁਲਿਸ ਬੁਲਾਉਣ ਦੀ ਧਮਕੀ ਵੀ ਦਿੱਤੀ ।

https://twitter.com/thevirdas/status/1264631585242046465

ਗੁਆਂਢੀ ਨੇ ਵੀਰ ਦਾਸ ਕੋਲ ਆ ਕੇ ਛਿੱਕਣ ਦੀ ਕੋਸ਼ਿਸ਼ ਵੀ ਕੀਤੀ । ਵੀਰ ਦਾਸ ਨੇ ਕਿਹਾ ਕਿ ਉਹ ਆਪਣੇ ਘਰ ਵਿੱਚ ਖੜੇ ਹਨ । ਵੀਰ ਦਾਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਹ ਸਭ ਬਹੁਤ ਹੀ ਬੇਹੁਦਾ ਸੀ । ਹੁਣ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ ।

ਵੀਰ ਦਾਸ ਨੇ ਲਿਖਿਆ ਹੈ ਕਿ ਉਹਨਾਂ ਨੇ ਗੁਆਂਢੀ ਦੀ ਵੀਡੀਓ ਇਸ ਲਈ ਸ਼ੇਅਰ ਕੀਤੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਹ ਸ਼ਖਸ ਮੀਡੀਆ ਵਿੱਚ ਜਾ ਕੇ ਕੋਈ ਗਲਤ ਜਾਣਕਾਰੀ ਦੇਵੇ, ਇਸ ਕਰਕੇ ਉਸ ਨੇ ਸਾਵਧਾਨੀ ਨਾਲ ਸਭ ਕੁਝ ਰਿਕਾਰਡ ਕੀਤਾ ਹੈ ।

Related Post