Advertisment

ਇਸ ਅਦਾਕਾਰ ‘ਤੇ ਉਸ ਦੇ ਗੁਆਂਢੀ ਨੇ ਛਿੱਕਿਆ, ਅਦਾਕਾਰ ਦੀ ਗੁਆਂਢੀ ਨਾਲ ਹੋਈ ਝੜਪ, ਦੋਵੇਂ ਹੋਏ ਗੁੱਥਮ-ਗੁੱਥੀ

author-image
By Rupinder Kaler
New Update
ਇਸ ਅਦਾਕਾਰ ‘ਤੇ ਉਸ ਦੇ ਗੁਆਂਢੀ ਨੇ ਛਿੱਕਿਆ, ਅਦਾਕਾਰ ਦੀ ਗੁਆਂਢੀ ਨਾਲ ਹੋਈ ਝੜਪ, ਦੋਵੇਂ ਹੋਏ ਗੁੱਥਮ-ਗੁੱਥੀ
Advertisment
ਬੀਤੇ ਦਿਨ ਕਮੇਡੀਅਨ ਤੇ ਅਦਾਕਾਰ ਵੀਰ ਦਾਸ ਨਾਲ ਅਜੀਬੋ ਗਰੀਬ ਘਟਨਾ ਵਾਪਰੀ, ਉਹਨਾਂ ਦੇ 73 ਸਾਲ ਦੇ ਗੁਆਂਢੀ ਨੇ ਉਹਨਾਂ ਨੂੰ ਥੱਪੜ ਮਾਰਨ ਦੀ ਧਮਕੀ ਦਿੱਤੀ ਤੇ ਇਸ ਦੇ ਨਾਲ ਹੀ ਉਸ ਨੇ ਅਦਾਕਾਰ ਦੇ ਉਪਰ ਛਿੱਕਿਆ ਵੀ । ਗੁਆਂਢੀ ਵੀਰਦਾਸ ਨਾਲ ਇਸ ਲਈ ਨਰਾਜ਼ ਸੀ, ਕਿਉਂਕਿ ਉਸ ਨੇ ਮਾਸਕ ਨਹੀਂ ਸੀ ਪਾਇਆ । ਵੀਰ ਦਾਸ ਨੇ ਟਵਿੱਟਰ ਤੇ ਇਸ ਪੂਰੀ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਇਸ ਦੀ ਡੀਟੇਲ ਵੀ ਦਿੱਤੀ ਹੈ । https://www.instagram.com/p/CAjoqVmgLTY/ ਵੀਡੀਓ ਵਿੱਚ ਗੁਆਂਢੀ ਵੀਰਦਾਸ ਨੂੰ ਵਾਰ ਵਾਰ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਉਸ ਨੂੰ ਮਾਸਕ ਪਹਿਨਣ ਲਈ ਕਹਿ ਰਹੇ ਹਨ । ਪਰ ਦਰਵਾਜ਼ੇ ਤੇ ਖੜੇ ਵੀਰ ਦਾਸ ਉਸ ਨੂੰ ਵਾਰ ਵਾਰ ਕਹਿ ਰਹੇ ਹਨ ਕਿ ਉਹ ਉਸ ਤੋਂ 6 ਫੁੱਟ ਦੂਰ ਖੜਨ । ਇਸ ਸਭ ਦੇ ਚਲਦੇ ਗੁਆਂਢੀ ਨੇ ਉਸ ਨੂੰ ਥੱਪੜ ਮਾਰਨ ਤੇ ਪੁਲਿਸ ਬੁਲਾਉਣ ਦੀ ਧਮਕੀ ਵੀ ਦਿੱਤੀ । https://twitter.com/thevirdas/status/1264631585242046465 ਗੁਆਂਢੀ ਨੇ ਵੀਰ ਦਾਸ ਕੋਲ ਆ ਕੇ ਛਿੱਕਣ ਦੀ ਕੋਸ਼ਿਸ਼ ਵੀ ਕੀਤੀ । ਵੀਰ ਦਾਸ ਨੇ ਕਿਹਾ ਕਿ ਉਹ ਆਪਣੇ ਘਰ ਵਿੱਚ ਖੜੇ ਹਨ । ਵੀਰ ਦਾਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਹ ਸਭ ਬਹੁਤ ਹੀ ਬੇਹੁਦਾ ਸੀ । ਹੁਣ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ । publive-image ਵੀਰ ਦਾਸ ਨੇ ਲਿਖਿਆ ਹੈ ਕਿ ਉਹਨਾਂ ਨੇ ਗੁਆਂਢੀ ਦੀ ਵੀਡੀਓ ਇਸ ਲਈ ਸ਼ੇਅਰ ਕੀਤੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਹ ਸ਼ਖਸ ਮੀਡੀਆ ਵਿੱਚ ਜਾ ਕੇ ਕੋਈ ਗਲਤ ਜਾਣਕਾਰੀ ਦੇਵੇ, ਇਸ ਕਰਕੇ ਉਸ ਨੇ ਸਾਵਧਾਨੀ ਨਾਲ ਸਭ ਕੁਝ ਰਿਕਾਰਡ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment