ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣੇ ‘ਡਿਸਟੈਂਸ ਏਜ਼’ ਦਾ ਟੀਜ਼ਰ ਰਿਲੀਜ਼, ਆਰ ਨੇਤ ਤੇ ਕਮਲ ਖੰਗੂਰਾ ਦੀ ਜੋੜੀ ਆ ਰਹੀ ਹੈ ਖੂਬ ਪਸੰਦ
Rupinder Kaler
July 18th 2020 05:37 PM
ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਆਪਣੇ ਨਵੇਂ ਗਾਣੇ ਦਾ ਟੀਜ਼ਰ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਆਰ ਨੇਤ ਦਾ ਇਹ ਗਾਣਾ ‘ਡਿਸਟੈਂਸ ਏਜ਼’ ਟਾਈਟਲ ਹੇਠ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਗੀਤ ਦੇ ਟੀਜ਼ਰ ਵਿੱਚ ਆਰ ਨੇਤ ਦੇ ਨਾਲ ਕਮਲ ਖੰਗੂਰਾ ਪੁਲਿਸ ਦੀ ਵਰਦੀ ਵਿੱਚ ਖੂਬ ਜੱਚ ਰਹੀ ਹੈ, ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ ।