ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਕੁੜੀ, ਇਸ ਤਰ੍ਹਾਂ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ
Rupinder Kaler
June 27th 2020 12:01 PM
ਦਿਵਿਆ ਖੋਸਲਾ ਕੁਮਾਰ ਬਾਲੀਵੁੱਡ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਇਹ ਕੁੜੀ ਕਿਸ ਤਰ੍ਹਾਂ ਟੀ-ਸੀਰੀਜ਼ ਵਰਗੀ ਕੰਪਨੀ ਦੀ ਮਾਲਕਣ ਬਣ ਗਈ । ਦਿਵਿਆ ਦਾ ਜਨਮ ਦਿੱਲੀ ਦੇ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ । ਦਿਵਿਆ ਨੇ ਜਦੋਂ ਤੋਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਉਹ ਅਦਾਕਾਰਾ ਬਣਨਾ ਚਾਹੁੰਦੀ ਸੀ । ਅਦਾਕਾਰਾ ਬਣਨ ਲਈ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਮੁੰਬਈ ਆ ਗਈ ।