ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਕੁੜੀ, ਇਸ ਤਰ੍ਹਾਂ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ

Written by  Rupinder Kaler   |  June 27th 2020 12:01 PM  |  Updated: June 27th 2020 12:01 PM

ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਕੁੜੀ, ਇਸ ਤਰ੍ਹਾਂ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ

ਦਿਵਿਆ ਖੋਸਲਾ ਕੁਮਾਰ ਬਾਲੀਵੁੱਡ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਇਹ ਕੁੜੀ ਕਿਸ ਤਰ੍ਹਾਂ ਟੀ-ਸੀਰੀਜ਼ ਵਰਗੀ ਕੰਪਨੀ ਦੀ ਮਾਲਕਣ ਬਣ ਗਈ । ਦਿਵਿਆ ਦਾ ਜਨਮ ਦਿੱਲੀ ਦੇ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ । ਦਿਵਿਆ ਨੇ ਜਦੋਂ ਤੋਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਉਹ ਅਦਾਕਾਰਾ ਬਣਨਾ ਚਾਹੁੰਦੀ ਸੀ । ਅਦਾਕਾਰਾ ਬਣਨ ਲਈ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਮੁੰਬਈ ਆ ਗਈ ।

ਦਿਵਿਆ ਨੇ 2004 ਵਿੱਚ ਲਵ ਟੂਡੇ ਨਾਂਅ ਦੀ ਫ਼ਿਲਮ ਰਾਹੀਂ ਡੈਬਿਊ ਕੀਤਾ ਸੀ । ਉਹ ਫਾਲਗੁਣੀ ਪਾਠਕ ਦੀ ਮਿਊਜ਼ਿਕ ਐਲਬਮ ਆਏਓ ਰਾਮਾ ਵਿੱਚ ਵੀ ਨਜ਼ਰ ਆਈ । ਦਿਵਿਆ ਦੀ ਪਹਿਚਾਣ ਉਦੋਂ ਬਣੀ ਜਦੋਂ ਉਹਨਾਂ ਨੇ ਅਮਿਤਾਬ ਬੱਚਨ, ਅਕਸ਼ੇ ਕੁਮਾਰ ਤੇ ਬੌਬੀ ਦਿਓਲ ਵਰਗੇ ਅਦਾਕਾਰਾਂ ਨਾਲ ਫ਼ਿਲਮ ਅਬ ਤੁਮਾਰ੍ਹੇ ਹਵਾਲੇ ਵਤਨ ਸਾਥੀਓ ਵਿੱਚ ਨਜ਼ਰ ਆਈ ।

ਇਸ ਫ਼ਿਲਮ ਰਾਹੀਂ ਦਿਵਿਆ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ । ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ਰਾਹੀਂ ਦਿਵਿਆ ਦੀ ਮੁਲਾਕਾਤ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨਾਲ ਹੋਈ । ਭਾਵਂੇ ਇਹ ਮੁਲਾਕਾਤ ਵਿਵਾਹਰਿਕ ਸੀ ਪਰ ਪਹਿਲੀ ਹੀ ਨਜ਼ਰ ਵਿੱਚ ਭੂਸ਼ਣ ਦਿਵਿਆ ਨੂੰ ਦਿਲ ਦੇ ਬੈਠੇ ।

https://www.instagram.com/p/B-RTdRkg-O0/

ਇਸ ਫ਼ਿਲਮ ਤੋਂ ਬਾਅਦ ਦਿਵਿਆ ਨੇ 13 ਫਰਵਰੀ 2005 ਵਿੱਚ ਭੂਸ਼ਣ ਕੁਮਾਰ ਨਾਲ ਵਿਆਹ ਕਰ ਲਿਆ । ਦੋਹਾਂ ਦਾ ਵਿਆਹ ਵੈਸ਼ਨੂੰ ਦੇਵੀ ਕੱਟੜਾ ਵਿੱਚ ਹੋਇਆ । ਭੂਸ਼ਣ ਕੁਮਾਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿਵਿਆ ਕਰੋੜਾਂ ਦੀ ਕੰਪਨੀ ਦੀ ਮਾਲਕਣ ਬਣ ਗਈ ।

https://www.instagram.com/p/B8iLrr7AgDG/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network