ਅੱਜ ਦੇ ਦਿਨ ਲਏ ਸੀ ‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਨੇ ਆਖਰੀ ਸਾਹ

By  Lajwinder kaur June 14th 2020 01:15 PM

14 ਜੂਨ 2006 ਇਹ ਉਹ ਦਿਨ ਸੀ ਜਦੋਂ ਪੰਜਾਬ ਦੀ ਕੋਇਲ ਯਾਨੀ ਕਿ ਸੁਰਿੰਦਰ ਕੌਰ ਨੇ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਉਨ੍ਹਾਂ ਦੀ ਮੌਤ ਪੰਜਾਬੀ ਸੰਗੀਤਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ । ਅੱਜ ਵੀ ਉਨ੍ਹਾਂ ਦੇ ਮਿੱਠੇ ਗੀਤ ਦਰਸ਼ਕਾਂ ਨੂੰ ਟੂੰਬਦੇ ਨੇ ।

ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੇ ਵੀਡੀਓ ਸੁਨੇਹੇ ਰਾਹੀਂ ਦੱਸਿਆ ਹੈ ਕਿ ਅੱਜ ਮਾਂ ਦੀ 14ਵੀਂ ਬਰਸੀ ਹੈ ਤੇ ਉਨ੍ਹਾਂ ਦੀ ਮਾਂ ਹਮੇਸ਼ਾ ਗੀਤਾਂ ਦੇ ਰਾਹੀਂ ਉਨ੍ਹਾਂ ਦੇ ਨਾਲ ਹੀ ਨੇ । ਉਨ੍ਹਾਂ ਨੂੰ ਕਦੇ ਨਹੀਂ ਲੱਗਿਆ ਕਿ ਮਾਂ ਉਨ੍ਹਾਂ ਤੋਂ ਦੂਰ ਹੈ । ਉਨ੍ਹਾਂ ਦੇ ਗੀਤ ਸੱਭਿਆਚਾਰ ਦੇ ਨਾਲ ਜੁੜੇ ਹੋਏ ਸਨ ਜੋ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ । surinder kaur dolly guleria

Vote for your favourite : https://www.ptcpunjabi.co.in/voting/

ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਜਿਹੜੇ ਕਿ ਅੱਜ ਵੀ ਗੁਣਗੁਣਾਏ ਜਾਂਦੇ ਹਨ । ‘ਚੰਨ ਕਿੱਥੇ ਗੁਜ਼ਾਰ ਆਇਆ ਰਾਤ, ਲੱਠੇ ਦੀ ਚਾਦਰ, ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਸੜਕੇ ਸੜਕੇ ਜਾਂਦੀਏ, ਕਾਲਾ ਡੋਰੀਆ, ਬਾਜ਼ਰੇ ਦਾ ਸਿੱਟਾ, ਭਾਬੋ ਕਹਿੰਦੀ ਆ ਵਰਗੇ ਕਈ ਗੀਤ ਜਿਹੜੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ । ਸੁਰਿੰਦਰ ਕੌਰ ਨੇ ਆਪਣੀ ਅਵਾਜ਼ ਵਿੱਚ ਲਗਭਗ 2000  ਤੋਂ ਵੱਧ ਗੀਤ ਰਿਕਾਰਡ ਕੀਤੇ ਹਨ, ਇਹਨਾਂ ਗੀਤਾਂ ਵਿੱਚ ਉਹਨਾਂ ਦੇ ਡਿਊਟ ਸੌਂਗ ਵੀ ਸ਼ਾਮਿਲ ਹਨ । ਸੁਰਿੰਦਰ ਕੌਰ ਨੂੰ ਆਪਣੇ ਗੀਤਾਂ ਲਈ ਕਈ ਅਵਾਰਡ ਵੀ ਮਿਲੇ ਹਨ । ਉਹਨਾਂ ਨੂੰ ਫੋਕ ਗੀਤਾਂ ਕਰਕੇ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਨੂੰ ਇੰਡੀਆ ਨੈਸ਼ਨਲ ਅਕੈਡਮੀ ਮਿਊਜ਼ਿਕ ਡਾਂਸ ਐਂਡ ਥਿਏਟਰ ਮਿਲੇਨੀਅਮ ਅਵਾਰਡ ਨਾਲ ਨਿਵਾਜਿਆ ਗਿਆ । ਇਸੇ ਤਰ੍ਹਾਂ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ।

Surinder Kaur

Related Post