ਗਾਇਕ ਜਸਬੀਰ ਜੱਸੀ ਆਪਣੇ ਗਾਣਿਆਂ ਨਾਲ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਮਾਉਣਗੇ ਰੰਗ
Rupinder Kaler
January 16th 2020 03:51 PM
ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੁਕਾਬਲਾ ਹਰ ਦਿਨ ਫਸਵਾਂ ਹੁੰਦਾ ਜਾ ਰਿਹਾ ਹੈ ਕਿਉਂਕਿ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਛੋਟੀ ਜਿਹੀ ਗਲਤੀ ਕਿਸੇ ਵੀ ਪ੍ਰਤੀਭਾਗੀ ਨੂੰ ਸ਼ੋਅ ਵਿੱਚੋਂ ਬਾਹਰ ਕਰ ਸਕਦੀ ਹੈ । ਹਰ ਦਿਨ ਨਵਾਂ ਸੈਲੀਬ੍ਰਿਟੀ ਜੱਜ ਇਸ ਸ਼ੋਅ ਵਿੱਚ ਪਹੁੰਚ ਕੇ ਜਿੱਥੇ ਪ੍ਰਤੀਭਾਗੀਆਂ ਨੂੰ ਸੰਗੀਤ ਦੇ ਗੁਰਾਂ ਤੋਂ ਜਾਣੂ ਕਰਵਾਉਂਦੇ ਹਨ ਉੱਥੇ ਇਨ੍ਹਾਂ ਪ੍ਰਤੀਭਾਗੀਆਂ ਦੀਆਂ ਗਲਤੀਆਂ ਵੀ ਗਿਣਵਾਉਂਦੇ ਹਨ ।