ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਖਿਤਾਬ ਜਿੱਤਣ ਵਾਲੇ ਸੰਨੀ ਬਲ ਦੀ ਮਾਂ ਹੋਈ ਭਾਵੁਕ, ਗਾਣਾ ਗਾ ਕੇ ਖੁਸ਼ੀ ਦਾ ਕੀਤਾ ਇਜ਼ਹਾਰ

Reported by: PTC Punjabi Desk | Edited by: Rupinder Kaler  |  February 12th 2020 11:10 AM |  Updated: February 12th 2020 11:10 AM

ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਖਿਤਾਬ ਜਿੱਤਣ ਵਾਲੇ ਸੰਨੀ ਬਲ ਦੀ ਮਾਂ ਹੋਈ ਭਾਵੁਕ, ਗਾਣਾ ਗਾ ਕੇ ਖੁਸ਼ੀ ਦਾ ਕੀਤਾ ਇਜ਼ਹਾਰ

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਪ੍ਰਤੀਭਾਗੀ ਸੰਨੀ ਬਲ ਦਾ ਗਾਇਕ ਬਣਨ ਦਾ ਸੁਫ਼ਨਾ ਪੂਰਾ ਹੋ ਗਿਆ ਹੈ । ਸੰਨੀ ਬੱਲ ਦੇ ਸਿਰ ਤੇ ‘ਵਾਇਸ ਆਫ਼ ਪੰਜਾਬ’ ਦਾ ਤਾਜ਼ ਸੱਜ ਗਿਆ ਹੈ । ਇਸ ਦੇ ਨਾਲ ਹੀ ਉਸ ਨੇ ਆਪਣੇ ਮਾਪਿਆਂ ਦੇ ਉਸ ਸੁਫ਼ਨੇ ਨੂੰ ਵੀ ਪੂਰਾ ਕਰ ਦਿੱਤਾ ਹੈ ਜਿਹੜਾ ਸੁਫ਼ਨਾ ਉਹਨਾਂ ਨੇ ਸੰਨੀ ਨੂੰ ਲੈ ਕੇ ਦੇਖਿਆ ਸੀ ।ਸੰਨੀ ਦੇ ਜਦੋਂ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਖਿਤਾਬ ਆਪਣੇ ਨਾਂਅ ਕੀਤਾ ਤਾਂ ਉਸ ਦੀ ਮਾਂ ਬਹੁਤ ਹੀ ਭਾਵੁਕ ਨਜ਼ਰ ਆਈ ।

https://www.instagram.com/p/B8YR97Eo3cX/

‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਜਿੱਤਣ ਤੋਂ ਬਾਅਦ ਜਦੋਂ ਸੰਨੀ ਬਲ ਆਪਣੀ ਮਾਂ ਨੂੰ ਸਟੇਜ਼ ਦੇ ਥੱਲੇ ਮਿਲਣ ਲਈ ਆਇਆ ਤਾਂ ਉਹ ਖੁਸ਼ੀ ਨਾਲ ਬਹੁਤ ਭਾਵੁਕ ਹੋ ਗਏ ਤੇ ਉਹਨਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਇੱਕ ਗਾਣਾ ਗਾ ਕੇ ਕੀਤਾ ।

ਇਹ ਪਲ ਬਹੁਤ ਹੀ ਖ਼ਾਸ ਸਨ, ਜਿਨ੍ਹਾ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਆਪਣੀਆਂ ਅੱਖਾਂ ਵਿੱਚ ਵੱਡੇ ਸੁਫ਼ਨੇ ਸਜਾਕੇ ਆਇਆ ਸੀ, ਤੇ ਹੁਣ ਸੰਨੀ ਦੇ ਇਹ ਸੁਫ਼ਨੇ ਸਕਾਰ ਹੁੰਦੇ ਨਜ਼ਰ ਆ ਰਹੇ ਹਨ ।


Popular Posts