ਸੰਨੀ ਬੱਲ ਨੇ ਜਿੱਤਿਆ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਖਿਤਾਬ

Written by  Lajwinder kaur   |  February 09th 2020 12:21 PM  |  Updated: February 09th 2020 12:21 PM

ਸੰਨੀ ਬੱਲ ਨੇ ਜਿੱਤਿਆ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਖਿਤਾਬ

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-10 ਨੇ ਆਪਣੇ ਸੁਰਾਂ ਦਾ ਸਫ਼ਰ ਪੂਰਾ ਕਰ ਲਿਆ ਹੈ ਤੇ 'ਵਾਇਸ ਆਫ਼ ਪੰਜਾਬ ਸੀਜ਼ਨ 10' ਦਾ ਖਿਤਾਬ ਅੰਮ੍ਰਿਤਸਰ ਦੇ ਗੱਭਰੂ ਸੰਨੀ ਬੱਲ ਦੇ ਸਿਰ ਉੱਤੇ ਸੱਜ ਚੁੱਕਿਆ ਹੈ।

ਹੋਰ ਵੇਖੋ:ਸ਼ੈੱਫ ਹਰਪਾਲ ਲੈ ਕੇ ਆ ਰਹੇ ਨੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5, ਸ਼ੋਅ ‘ਚ ਭਾਗ ਲੈਣ ਲਈ ਭੇਜੋ ਆਪਣੀ ਰੈਸਿਪੀ

ਲੱਖਾਂ ਦੀ ਗਿਣਤੀ ‘ਚ ਨੌਜਵਾਨਾਂ ਨੇ ਇਸ ਸ਼ੋਅ ‘ਚ ਭਾਗ ਲਿਆ ਸੀ ਤੇ ਕੁਝ ਹੀ ਆਪਣੀ ਗਾਇਕੀ ਦਾ ਸਫਰ ਇਸ ਸ਼ੋਅ ‘ਚ ਪੂਰਾ ਕਰ ਪਾਏ। ਜੱਜਸ ਵੱਲੋਂ ਸੁਰਾਂ ਦੀ ਪਰਖ ਕਰਦੇ ਹੋਏ ਕੁਝ ਹੀ ਨੌਜਵਾਨ ਮੁੰਡੇ-ਕੁੜੀ ਨੂੰ ਇਸ ਸ਼ੋਅ ‘ਚ ਸ਼ਾਮਿਲ ਹੋਏ ਸਨ। ਸਖ਼ਤ ਮੁਕਾਬਲੇ ਨੂੰ ਪਾਰ ਕਰਦੇ ਹੋਏ ਛੇ ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ‘ਚ ਪਹੁੰਚ ਪਾਏ ਸਨ। ਪਰ ਇਨ੍ਹਾਂ ‘ਚੋਂ ਇੱਕ ਪ੍ਰਤੀਭਾਗੀ ਦੇ ਸਿਰ ‘ਤੇ ਸੁਰਾਂ ਦਾ ਤਾਜ਼ ਸੱਜਿਆ ਹੈ। ਜੀ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਸੰਨੀ ਬੱਲ ਦੀ ਝੋਲੀ ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਖਿਤਾਬ ਪਿਆ ਹੈ। ਦੂਜੇ ਨੰਬਰ ‘ਤੇ ਰਹੇ ਗੁਰਸੇਵਕ ਸਿੰਘ ਤੇ ਤੀਜੇ ਸਥਾਨ ‘ਤੇ ਰਹੇ ਰਾਹੁਲ ਵਰਮਾ।

ਸੰਨੀ ਬੱਲ

ਗੁਰਸੇਵਕ ਸਿੰਘ

ਰਾਹੁਲ ਵਰਮਾ

ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਗ੍ਰੈਂਡ ਫ਼ਿਨਾਲੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਖ਼ੂਬਸੂਰਤ ਤੇ ਸੰਗੀਤਮਈ ਰਿਹਾ। ਇਸ ਸ਼ੋਅ ‘ਚ ਪੰਜਾਬੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਪਰਮੀਸ਼ ਵਰਮਾ, ਖਾਨ ਸਾਬ ਤੇ ਕਈ ਹੋਰ ਗਾਇਕਾਂ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਏ ਸਨ। ਵਾਇਸ ਆਫ਼ ਪੰਜਾਬ ਸੀਜ਼ਨ 10' ਦਾ ਗਰੈਂਡ ਫ਼ਿਨਾਲੇ ਤੋਂ ਲੈ ਕੇ ਬਾਕੀ ਸ਼ੋਅ ਵੀ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਵੀ ਦੇਖ ਸਕਦੇ ਹੋ, ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network