ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਦਾ ਲੱਗੇਗਾ ਡਬਲ ਤੜਕਾ, ਦੇਖੋ ਹਿੱਟ ਗਾਇਕਾਂ ਦੀ ਪ੍ਰਫਾਰਮੈਂਸ
Rupinder Kaler
April 4th 2020 02:24 PM --
Updated:
April 4th 2020 02:28 PM
ਪੀਟੀਸੀ ਪੰਜਾਬੀ ’ਤੇ ਅੱਜ ਰਾਤ 8:00 ਵਜੇ ਯਾਨੀ 4 ਅਪ੍ਰੈਲ ਨੂੰ ਐਂਟਰਟੇਨਮੈਂਟ ਦਾ ਡਬਲ ਤੜਕਾ ਲੱਗਣ ਜਾ ਰਿਹਾ ਹੈ ਕਿਉਂਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਦਾ ਇੱਕ ਵਾਰ ਫਿਰ ਪ੍ਰਸਾਰਣ ਕਰਨ ਜਾ ਰਿਹਾ ਹੈ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਦੇ ਇਸ ਖ਼ਾਸ ਪ੍ਰਸਾਰਣ ਦੌਰਾਨ ਤੁਸੀਂ ਹਿੱਟ ਪੰਜਾਬੀ ਗਾਇਕਾਂ ਦੀ ਪ੍ਰਫਾਰਮੈਂਸ ਦਾ ਆਨੰਦ ਮਾਣੋਗੇ । ਇਸ ਸ਼ਾਮ ਨੂੰ ਜੈਸਮੀਨ ਸੈਂਡਲਾਸ, ਰਾਜਵੀਰ ਜਵੰਦਾ, ਮਨੀਸ਼ ਪੌਲ, ਕੁਵਰ ਵਿਰਕ, ਜ਼ੈਜੀ ਬੀ ਸਮੇਤ ਹੋਰ ਕਈ ਸਿਤਾਰੇ ਆਪਣੇ ਗਾਣਿਆਂ ਨਾਲ ਰੰਗ ਜਮਾਉਣਗੇ ।