ਕਿਸ ਤਰ੍ਹਾਂ ਦੀ ਹੈ ਦਵਿੰਦਰ ਬੈਂਸ ਦੀ 'ਡ੍ਰੀਮਰ ਜੱਟੀ', ਵੇਖੋ ਵੀਡੀਓ

By  Shaminder February 5th 2020 11:12 AM

ਦਵਿੰਦਰ ਬੈਂਸ ਦੀ ਆਵਾਜ਼ 'ਚ ਨਵਾਂ ਗੀਤ 'ਡ੍ਰੀਮਰ ਜੱਟੀ' ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।ਇਸ ਗੀਤ 'ਚ ਇੱਕ ਜੱਟੀ ਦੇ ਸੁਫ਼ਨਿਆਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਜੱਟੀ ਇੱਕ ਜੱਟ ਨੂੰ ਦਿਲੋਂ ਚਾਹੁੰਦੀ ਹੈ ਪਰ ਉਹ ਇਸ ਗੱਲ ਦਾ ਇੰਤਜ਼ਾਰ ਕਰਦੀ ਹੈ ਕਿ ਇਹ ਗੱਭਰੂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਦੋਂ ਕਰੇਗਾ ।

ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਦਵਿੰਦਰ ਬੈਂਸ ਦਾ ਗੀਤ ‘ਡ੍ਰੀਮਰ ਜੱਟੀ’

ਇਸ ਗੀਤ ਦੇ ਬੋਲ ਦੇਸ਼ ਮਾਨ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਮਿਸਟਾਬਾਜ਼ ਦਾ ਹੈ ।ਗੀਤ ਦੀ ਫੀਚਰਿੰਗ 'ਚ ਸ਼ਿਵਾਨੀ ਸਹਾਰਨ ਨਜ਼ਰ ਆ ਰਹੇ ਹਨ ।ਤੁਸੀਂ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ  ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

Dreamer Jatti 2 Dreamer Jatti 2

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

Related Post