ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਵੇਗਾ ਦਵਿੰਦਰ ਬੈਂਸ ਦਾ ਗੀਤ 'ਡ੍ਰੀਮਰ ਜੱਟੀ'

Written by  Shaminder   |  February 04th 2020 12:26 PM  |  Updated: February 05th 2020 10:52 AM

ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਵੇਗਾ ਦਵਿੰਦਰ ਬੈਂਸ ਦਾ ਗੀਤ 'ਡ੍ਰੀਮਰ ਜੱਟੀ'

ਦਵਿੰਦਰ ਬੈਂਸ ਦੀ ਆਵਾਜ਼ 'ਚ ਨਵਾਂ ਗੀਤ 'ਡ੍ਰੀਮਰ ਜੱਟੀ' 5 ਫਰਵਰੀ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਦੇਸ਼ ਮਾਨ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਮਿਸਟਾਬਾਜ਼ ਦਾ ਹੋਵੇਗਾ ।ਗੀਤ ਦੀ ਫੀਚਰਿੰਗ 'ਚ ਸ਼ਿਵਾਨੀ ਸਹਾਰਨ ਨਜ਼ਰ ਆਉਣਗੇ ।ਤੁਸੀਂ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ਹੋਰ ਵੇਖੋ:ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕਰ ਕਿਹਾ ਕੁਝ ਅਜਿਹਾ ਕਿ ਰਣਜੀਤ ਬਾਵਾ ਤੇ ਬੰਟੀ ਬੈਂਸ ਨੇ ਵੀ ਕੀਤੇ ਕਮੈਂਟ

Dreamer Jatti On PTC Punjabi Dreamer Jatti On PTC Punjabi

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬੀ ਸੰਗੀਤ ਜਗਤ ਨੂੰ ਪੀਟੀਸੀ ਪੰਜਾਬੀ ਵੱਲੋਂ ਨਵੇਂ-ਨਵੇਂ ਕਲਾਕਾਰ ਦਿੱਤੇ ਜਾ ਰਹੇ ਨੇ ।

https://www.facebook.com/davinderbainsofficial/photos/a.1656529491254573/1658103471097175/?type=3&theater

ਕਿਉਂਕਿ ਵਾਇਸ ਆਫ਼ ਪੰਜਾਬ ਚੋਂ ਅਜਿਹੇ ਕਈ ਕਲਾਕਾਰ ਨਿਕਲੇ ਹਨ ।ਜੋ ਕਿ ਅੱਜ ਪੰਜਾਬੀ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਧੱਕ ਪਾ ਰਹੇ ਨੇ । ਉਸ ਵਿੱਚੋਂ ਨਿਮਰਤ ਖਹਿਰਾ,ਗੁਰਨਾਮ ਭੁੱਲਰ,ਕੌਰ ਬੀ,ਅਫਸਾਨਾ ਖ਼ਾਨ,ਹਿੰਮਤ ਸੰਧੂ ਸਣੇ ਕਈ ਗਾਇਕ ਸ਼ਾਮਿਲ ਹਨ ਜਿਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ 'ਤੇ ਆਪਣੀ ਪ੍ਰਫਾਰਮੈਂਸ ਦੇ ਕੇ ਅੱਗੇ ਨਿਕਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network