ਨਾਰੀਅਲ ਪਾਣੀ ਪੀਣ ਦੇ ਹਨ ਕਈ ਫਾਇਦੇ, ਇਮਿਊਨ ਸਿਸਟਮ ਵੀ ਰੱਖਦਾ ਹੈ ਦਰੁਸਤ

By  Shaminder December 29th 2020 05:59 PM

ਨਾਰੀਅਲ ਪਾਣੀ 'ਚ ਵਿਟਾਮਿਨ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਤੇ ਖਣਿਜ ਬਹੁਤ ਜ਼ਿਆਦਾ ਹੁੰਦੇ ਹਨ। ਇਹੀ ਕਾਰਨ ਹੈ ਕਿ ਨਾਰੀਅਲ ਸਿਹਤ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਨਾਰੀਅਲ ਵਿੱਚ ਚਰਬੀ ਤੇ ਕੋਲੈਸਟ੍ਰੋਲ ਨਹੀਂ ਹੁੰਦਾ ਤੇ ਇਸ ਗੁਣ ਕਾਰਨ, ਇਹ ਮੋਟਾਪਾ ਘੱਟ ਕਰਦਾ ਹੈ। ਆਓ ਜਾਣਦੇ ਹਾਂ ਨਾਰੀਅਲ ਪਾਣੀ ਦੇ ਹੋਰ ਫਾਇਦਿਆਂ ਬਾਰੇ।

coconut water

 

ਹਾਈ ਬਲੱਡ ਪ੍ਰੈਸ਼ਰ ਕੰਟਰੋਲ - ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਕਰਕੇ ਬਲੱਡ ਪ੍ਰੈਸ਼ਰ ਆਮ ਰਹਿੰਦਾ ਹੈ।

ਹੋਰ ਪੜ੍ਹੋ : ਹਰ ਰੋਜ਼ ਸੇਬ ਖਾਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

coconut water

ਭਾਰ ਘਟਾਏ- ਭਾਰ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਵਿੱਚ ਘੱਟ ਕੈਲੋਰੀ ਹੋਣ ਕਾਰਨ ਜੰਕ ਫੂਡ ਖਾਣ ਦੀ ਲਾਲਸਾ ਬਹੁਤ ਘੱਟ ਹੁੰਦੀ ਹੈ।

Coconut Water

 ਚਮੜੀ ਲਈ ਫਾਇਦੇਮੰਦ - ਨਾਰੀਅਲ ਪਾਣੀ ਨਾ ਸਿਰਫ ਸਿਹਤ ਲਈ, ਬਲਕਿ ਚਮੜੀ ਨੂੰ ਸੁੰਦਰ ਬਣਾਉਣ ਲਈ ਵੀ ਫੇਮਸ ਹੈ। ਜਿਹੜੇ ਲੋਕ ਚਿਹਰੇ 'ਤੇ ਮੁਹਾਸੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਰਾਤ ਭਰ ਚਿਹਰੇ 'ਤੇ ਨਾਰੀਅਲ ਪਾਣੀ ਲਾਉਣਾ ਚਾਹੀਦਾ ਹੈ ਤੇ ਸਵੇਰੇ ਇਸ ਨੂੰ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

 

Related Post