80 ਸਾਲਾਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਬੀਬੀ ਜੂਸ ਵੇਚ ਕੇ ਕਰਦੀ ਹੈ ਆਪਣਾ ਗੁਜ਼ਾਰਾ, ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਵੀ ਸਾਂਝੀ ਕੀਤੀ ਇਹ ਵਾਇਰਲ ਵੀਡੀਓ

By  Lajwinder kaur July 29th 2021 11:35 AM -- Updated: July 29th 2021 11:39 AM

ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ, ਜੋ ਜਾਂ ਤਾਂ ਹੈਰਾਨ ਕਰਦੀਆਂ ਹਨ ਜਾਂ ਭਾਵਨਾਵਾਂ ਨਾਲ ਭਰੀਆਂ ਹੁੰਦੀਆਂ ਨੇ। ਹੁਣ ਇੱਕ 80 ਸਾਲਾ ਬਜ਼ੁਰਗ ਬੀਬੀ ਦੀ ਵੀਡੀਓ ਸਾਹਮਣੇ ਆਈ ਹੈ, ਜੋ ਰੋਜ਼ੀ ਰੋਟੀ ਕਮਾਉਣ ਲਈ ਜੂਸ ਵੇਚਦੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ, ਅੰਮ੍ਰਿਤਸਰ ਦੀ ਹੈ। ਇਸ ਵੀਡੀਓ ਨੂੰ ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

viral video of juice wali aunty image source- instagram

ਹੋਰ ਪੜ੍ਹੋ : ਪਰਮੀਸ਼ ਵਰਮਾ ਦੇ ਗੁਆਚੇ ਹੋਏ ਪੰਜ ਫੈਨ ਦੇ ਬਦਲੇ ਮਿਲੇ 6 ਮਿਲੀਅਨ ਫੈਨਜ਼, ਮਜ਼ੇਦਾਰ ਪੋਸਟ ਪਾ ਕੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

ਹੋਰ ਪੜ੍ਹੋ : ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ

drishtii grewal image source- instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Finally found that ਬੀਬੀ ਜੀ ..ਇਹ ਹੇਠ ਦਿੱਤੇ ਜਗ੍ਹਾ ਤੇ ਕੰਮ ਕਰਦੀ ਹੈ ?? ਸੋ ਕਿਰਪਾ ਕਰਕੇ ਉੱਥੇ ਜਾਓ ਅਤੇ ਵੱਧ ਤੋਂ ਵੱਧ ਸਮਰਥਨ ਕਰੋ specially ਜੋ ਅੰਮ੍ਰਿਤਸਰ ਵਿੱਚ ਰਹਿੰਦੇ ਹੋ ?? Share this pls so people can help her ? ਪਤਾ-ਰਾਣੀ ਦਾ ਬਾਗ ਅੰਮ੍ਰਿਤਸਰ, opposite SBI Bank, Near Uppal Neuro Hospital.

Video credit @youtubeswadofficial

Address credit @sikhexpo’। ਵੀਡੀਓ ਦੇ ਆਉਣ ਤੋਂ ਬਾਅਦ ਇਸ ‘ਤੇ ਲੋਕਾਂ ਦੇ ਪ੍ਰਤੀਕਰਮ ਜ਼ਬਰਦਸਤ ਆ ਰਿਹਾ ਹੈ।

inside image of old bibi doing great job in this old age image source- instagram

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਕਈ ਨਾਮੀ ਸੈਲੀਬ੍ਰੇਟ ਵੀ ਸ਼ੇਅਰ ਕਰ ਚੁੱਕੇ ਨੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਕਿਹਾ ਹੈ। ਇਹ ਬਜ਼ੁਰਗ ਬੀਬੀ ਲੋਕਾਂ ਨੂੰ ਮੰਗਣ ਦੀ ਥਾਂ ਮਿਹਨਤ ਕਰਕੇ ਰੋਟੀ ਖਾਣ ਦਾ ਸੁਨੇਹਾ ਵੀ ਦੇ ਰਹੀ ਹੈ । ਬੀਬੀ ਦੇ ਇਸ ਜਜ਼ਬੇ ਨੂੰ ਹਰ ਕੋਈ ਦਿਲੋਂ ਸਲਾਮ ਕਰ ਰਿਹਾ ਹੈ।

 

View this post on Instagram

 

A post shared by ❤️DRISHTII GAREWAL❤️ (@drishtiigarewal9)

Related Post