ਸਮਾਜ ਦੀਆਂ ਕੌੜੀਆਂ ਸੱਚਾਈਆਂ ਨੂੰ ਬਿਆਨ ਕਰ ਰਹੇ ਨੇ ਪੰਜਾਬ ਪੁਲਿਸ ਦੇ ਅਫ਼ਸਰ ਤੇ ਗਾਇਕ ਗੁਰਜੋਤ ਸਿੰਘ ਕਲੇਰ ਆਪਣੇ ਨਵੇਂ ਗੀਤ ‘Bandeya’ ‘ਚ, ਦੇਖੋ ਵੀਡੀਓ

By  Lajwinder kaur August 11th 2020 04:02 PM

ਪੰਜਾਬ ਪੁਲਿਸ ਦੇ ਮਲਟੀ ਟੈਂਲੇਟਿੰਗ DSP ਗੁਰਜੋਤ ਸਿੰਘ ਕਲੇਰ ਜਿਹੜੇ ਅਪਰਾਧੀਆਂ ਦੇ ਲਈ ਤਾਂ ਕਾਫੀ ਸਖ਼ਤ ਨੇ । ਪਰ ਇਸ ਤੋਂ ਇਲਾਵਾ ਉਹ ਅਜਿਹੇ ਸ਼ਖ਼ਸ ਨੇ ਜਿਨ੍ਹਾਂ ਦੇ ਅੰਦਰ ਇੱਕ ਲਿਖਾਰੀ ਤੇ ਗਾਇਕ ਵਾਲੇ ਗੁਣ ਵੀ ਮੌਜੂਦ ਨੇ ।

  

ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਗਾਇਕ ਗੁਰਜੋਤ ਸਿੰਘ ਕਲੇਰ ਬੰਦਿਆ (Bandeya) ਟਾਈਟਲ ਹੇਠ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।

ਇਹ ਗੀਤ ਸੋਸ਼ਲ ਸੌਂਗ ਹੈ ਜਿਸ ‘ਚ ਉਨ੍ਹਾਂ ਨੇ ਸਮਾਜ ਦੀਆਂ ਕੌੜੀਆਂ ਸੱਚਾਈਆਂ ਨੂੰ ਬਿਆਨ ਕੀਤਾ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ । ਇਸ ਗੀਤ ਦਾ ਸ਼ਾਨਦਾਰ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਗੁਰਜੋਤ ਸਿੰਘ ਕਲੇਰ ਇਸ ਤੋਂ ਪਹਿਲਾਂ ਵੀ ਉਹ ਆਪਣੀ ਆਵਾਜ਼ ‘ਚ ਦੇਸ਼ ਭਗਤੀ ਵਾਲਾ ਗੀਤ ‘ਦਿਲ ਸੇ ਸਲਾਮ’ ਲੈ ਕੇ ਆਏ ਸਨ । ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ । ਇਸ ਤੋਂ ਇਲਾਵਾ ਉਹ ‘NEW INDIA -THE REALITY RELOADED’ ਨਾਂ ਦੀ ਕਿਤਾਬ ਦੇ ਨਾਲ ਵੀ ਸੁਰਖ਼ੀਆਂ ਵਟੋਰ ਚੁੱਕੇ ਨੇ ।

Related Post