ਬੇਰ ਵੇਚਣ ਵਾਲੀ ਬਜ਼ੁਰਗ ਔਰਤ ਦੀ ਕੀਤੀ ਮਦਦ, ਸੋਸ਼ਲ ਮੀਡੀਆ ‘ਤੇ ਛਾਇਆ ਪੰਜਾਬ ਪੁਲਿਸ ਦਾ ਇਹ ਵੀਡੀਓ

By  Lajwinder kaur April 6th 2020 01:10 PM -- Updated: April 6th 2020 01:20 PM

ਇਸ ਸਮੇਂ ਕੋਰੋਨਾ ਵਾਇਰਸ ਦੇ ਜੰਗ ਲੜ ਰਿਹਾ ਹਰ ਇੱਕ ਮਹਿਕਮਾ  ਕਿਸੇ ਫੌਜੀ ਜਵਾਨ ਤੋਂ ਘੱਟ ਨਹੀਂ ਹੈ । ਭਾਵੇਂ ਉਹ ਡਾਕਟਰ ਹੋਣ ਜਾਂ ਫਿਰ ਨਰਸਾਂ, ਮੀਡੀਆ ਕਰਮਚਾਰੀ, ਸਫਾਈ ਕਰਮਚਾਰੀ ਹੋਣ ਜਾਂ ਫਿਰ ਪੰਜਾਬ ਪੁਲਿਸ ਉਹ ਹਰ ਇੱਕ ਇਨਸਾਨ ਜੋ ਇਸ ਸਮੇਂ ਮਾਨਵਤਾ ਦੀ ਸੇਵਾ ਪੂਰੇ ਦਿਲ ਤੋਂ ਕਰ ਰਿਹਾ ਹੈ । ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਮਾਨਵਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ, ਜਿਸ ਨੂੰ ਦੇਖ ਤੁਹਾਡੀ ਵੀ ਅੱਖਾਂ ਨਮ ਹੋ ਜਾਣਗੀਆਂ । ਇਸ ਵੀਡੀਓ ‘ਚ ਦੇਖ ਸਕਦੇ ਹੋ ਬੇਰ ਵੇਚਣ ਵਾਲੀ ਇਸ ਬਜ਼ੁਰਗ ਔਰਤ ਦੇ ਸਾਰੇ ਹੀ ਬੇਰ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਖਰੀਦ ਲਏ ਤੇ ਬਜ਼ੁਰਗ ਬੇਬੇ ਨੂੰ ਘਰ ਜਾਣ ਦੀ ਅਪੀਲ ਕੀਤੀ ਤੇ ਕੋਰੋਨਾ ਤੋਂ ਕਿਵੇਂ ਬਚ ਸਕਦੇ ਹਾਂ ਤੇ ਬੇਬੇ ਨੂੰ ਘਰ ‘ਚ ਰਹਿਣ ਲਈ ਆਖਿਆ । ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਨਣ ਤੋਂ ਰੋਣ ਲਈ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਲਈ ਕਿਹਾ ਗਿਆ । ਇਸ ਪੁਲਿਸ ਵਾਲੇ ਨੇ ਔਰਤ ਨੂੰ ਆਪਣਾ ਫੋਨ ਨੰਬਰ ਵੀ ਦਿੱਤਾ ਤੇ ਕਿਹਾ ਕਿ ਅਸੀਂ ਰਾਸ਼ਨ ਵੀ ਮੁਹੱਈਆ ਕਰਵਾ ਦੇਵਾਂਗੇ ਬਸ ਤੁਸੀਂ ਘਰ ਹੀ ਰਹੋ । ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਬਜ਼ੁਰਗ ਬੀਬੀ ਭਾਵੁਕ ਹੋ ਗਈ ।

ਉਹ ਸਾਰੇ ਹੀ ਲੋਕ ਤਾਰੀਫ ਦੇ ਕਾਬਿਲ ਨੇ ਜੋ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦੀ ਸੇਵਾ ਕਰ ਰਹੇ ਨੇ । ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਦੱਸੇ ਨਿਯਮਾਂ ਦਾ ਪਾਲਣ ਕਰਕੇ ਇਸ ਕੋਰੋਨਾ ਵਰਗੀ ਲੜਾਈ ਨੂੰ ਹਰਾ ਸਕੀਏ ।

 

Related Post