ਇਸ ਨਿੱਕੀ ਕੁੜੀ ਦੀ ਗਾਇਕੀ ਨੇ ਕੀਲਿਆ ਨਿੰਜਾ ਨੂੰ, ਜਵਾਕੜੀ ਦੇ ਲਾਏ ਪੈਰੀਂ ਹੱਥ, ਦੇਖੋ ਵੀਡੀਓ
ਨਿੰਜਾ ਬਿਹਤਰੀਨ ਗਾਇਕ ਤੇ ਅਦਾਕਾਰ ਹੋਣ ਤੋਂ ਇਲਾਵਾ ਵਧੀਆ ਇਨਸਾਨ ਵੀ ਹਨ। ਇਸ ਗੱਲ ਦਾ ਪਤਾ ਅਕਸਰ ਉਨ੍ਹਾਂ ਦੀਆਂ ਵਾਇਰਲਾਂ ਹੁੰਦੀਆਂ ਵੀਡੀਓ ਤੋਂ ਪਤਾ ਚੱਲਦਾ ਹੈ। ਉਹ ਆਪਣੇ ਫੈਨਜ਼ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਨਾਲ ਮਿਲਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਨੇ ਪਹਾੜੀ ਪ੍ਰੰਪਰਿਕ ਟੋਪੀ ਪਾਈ ਹੋਈ ਹੈ ਤੇ ਨਿੱਕੀ ਬੱਚੀ ਨਾਲ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:
ਇਸ ਤੋਂ ਇਲਾਵਾ ਉਨ੍ਹਾਂ ਦੇ ਮਿਊਜ਼ਿਕ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨਿੰਜਾ ਇੱਕ ਨਿੱਕੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਨਿੱਕੀ ਕੁੜੀ ਨੇ ਆਪਣੀ ਗਾਇਕੀ ਦੇ ਨਾਲ ਨਿੰਜਾ ਨੂੰ ਭਾਵੁਕ ਕਰ ਦਿੱਤਾ। ਜਿਸ ਤੋਂ ਬਾਅਦ ਨਿੰਜਾ ਨੇ ਬੱਚੀ ਦੇ ਪੈਰੀਂ ਹੱਥ ਲਾ ਕੇ ਪਿਆਰ ਨਾਲ ਸਤਿਕਾਰ ਦਿੰਦੇ ਹੋਏ ਸ਼ਗਨ ਦਿੱਤਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਨਿੰਜਾ ਜੋ ਕਿ ਬਹੁਤ ਜਲਦ ‘ਅੜਬ ਮੁਟਿਆਰਾਂ’ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹ ਸੋਨਮ ਬਾਜਵਾ, ਅਜੇ ਸਰਕਾਰੀਆ ਤੇ ਮਹਿਰੀਨ ਪੀਰਜ਼ਾਦਾ ਦੇ ਨਾਲ ਸਿਲਵਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।