ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਰਮਾਨ ਜੈਨ ਨੂੰ ਈਡੀ ਨੇ ਭੇਜਿਆ ਸੰਮਨ

By  Rupinder Kaler February 11th 2021 06:30 PM

ਰਾਜ ਕਪੂਰ ਦੇ ਦੋਹਤੇ ਅਤੇ ਰੀਮਾ ਜੈਨ ਦੇ ਬੇਟੇ ਅਰਮਾਨ ਜੈਨ ਨੂੰ ਈਡੀ ਨੇ ਸੰਮਨ ਭੇਜੇ ਹਨ। ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਹ ਸੰਮਨ ਗਏ ਹਨ। ਇਸ ਮਾਮਲੇ ਵਿੱਚ ਈਡੀ ਨੇ ਅਰਮਾਨ ਜੈਨ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਨੂੰ ਈਡੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਦੱਖਣੀ ਮੁੰਬਈ ਵਿਚ ਜੈਨ ਦੇ ਅਲਾਟਮਾਊਂਟ ਵਾਲੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਸੀ।

ਹੋਰ ਵੇਖੋ :

ਮਾਂਗ ਵਿੱਚ ਸੰਧੂਰ ਦੇਖ ਕੇ ਹੈਰਾਨ ਹੋਏ ਏਕਤਾ ਕਪੂਰ ਦੇ ਪ੍ਰਸ਼ੰਸਕ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ

ਹਾਸਿਆਂ ਦੇ ਨਾਲ ਲੋਟ-ਪੋਟ ਹੋਣ ਲਈ ਹੋ ਜਾਓ ਤਿਆਰ ਆ ਰਿਹਾ ਹੈ 15 ਫਰਵਰੀ ਤੋਂ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਨ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਕਰੀਨਾ ਕਪੂਰ ਦੇ ਮਮੇਰੇ ਭਰਾ ਹਨ ਅਤੇ ‘ਲੈ ਕਰ ਹਮ ਦੀਵਾਨਾ ਦਿਲ’ ਫਿਲਮ ਵਿਚ ਨਜ਼ਰ ਆਇਆ ਹੈ। ਜੈਨ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਦੇ ਪੁੱਤਰ ਵਿਹੰਗ ਦੇ ਨਜ਼ਦੀਕੀ ਦੋਸਤ ਹਨ, ਇਸ ਲਈ ਉਹ ਇਸ ਕੇਸ ਦੀ ਜਾਂਚ ਦੇ ਦਾਇਰੇ ਵਿਚ ਆਏ ਹਨ।

ਸੂਤਰਾਂ ਮੁਤਾਬਕ ਈਡੀ ਨੂੰ ਜੈਨ ਅਤੇ ਵਿਹੰਗ ਵਿਚਕਾਰ ਹੋਈ ਗੱਲਬਾਤ ਵਿਚੋਂ ਕੁਝ ਸ਼ੱਕੀ ਸੰਵਾਦ ਮਿਲਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਸੀ।

Related Post