ਕਿਸ ਨੂੰ 'ਮਿਸ' ਕਰ ਰਿਹਾ ਹੈ ਏਕਮ ਬਾਵਾ 

By  Shaminder September 20th 2018 09:47 AM

ਜਦੋਂ ਦਿਲ ਕਿਸੇ ਦੇ ਪਿਆਰ ਵਿੱਚ ਪੈ ਜਾਵੇ ਤਾਂ ਹਰ ਪਾਸੇ ਆਪਣੇ ਚਾਹੁਣ ਵਾਲੇ ਦੀ ਤਸਵੀਰ ਹੀ ਨਜ਼ਰ ਆਉਂਦੀ ਹੈ । ਉਸ ਦਾ ਦੀਦਾਰ ਕਰਨ ਲਈ ਅੱਖਾਂ ਬੇਤਾਬ ਰਹਿੰਦੀਆਂ ਨੇ ਅਤੇ ਅਜਿਹੇ 'ਚ ਜੇ ਉਸਦਾ ਇੰਤਜ਼ਾਰ ਕਰਨਾ ਪੈ ਜਾਵੇ ਤਾਂ ਇਹ ਇੰਤਜ਼ਾਰ ਕਈ ਸਦੀਆਂ ਵਾਂਗ ਜਾਪਣ ਲੱਗ ਪੈਂਦਾ ਹੈ । ਇਹ ਇੰਤਜ਼ਾਰ ਉਦੋਂ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਸੱਜਣ ਅਕਸਰ ਆਉਣ ਦਾ ਵਾਅਦਾ ਕਰਕੇ ਮੁਕਰ ਜਾਂਦਾ ਹੈ ।

ਹੋਰ ਵੇਖੋ :  ਵਿੱਕੀ ਕੌਸ਼ਲ ਹਰਲੀਨ ਦੇ ਪਿਆਰ ‘ਚ ਹੋਏ ਗ੍ਰਿਫਤਾਰ

https://www.youtube.com/watch?v=3_PH3ReXzKI

ਫਿਰ ਉਸ ਦੇ ਦਿਲ 'ਤੇ ਕੀ ਗੁਜ਼ਰਦੀ ਹੈ ਇਹ ਉਹੀ ਇਨਸਾਨ ਜਾਣ ਸਕਦਾ ਹੈ ਜਿਸਨੇ ਕਦੇ ਕਿਸੇ ਨਾਲ ਪਿਆਰ ਕੀਤਾ ਹੋਵੇ । ਫਿਰ ਉਸਦਾ ਹੀ ਸਰੂਰ ਦਿਨ ਰਾਤ ਛਾਇਆ ਰਹਿੰਦਾ ਹੈ ਅਤੇ ਦਿਲ ਉਸੇ ਦੀਆਂ ਯਾਦਾਂ 'ਚ ਗੁਆਚ ਜਾਂਦਾ ਹੈ । ਏਕਮ ਬਾਵਾ ਵੀ ਪੈ ਗਏ ਨੇ ਕਿਸੇ ਦੇ ਪਿਆਰ 'ਚ ਕਿਉਂਕਿ ਉਹ ਆਪਣੀ ਗਰਲ ਫਰੈਂਡ ਨੂੰ ਬਹੁਤ ਮਿਸ ਕਰ ਰਹੇ ਨੇ ਅਤੇ ਇਹ ਹਾਲ ਏਕਮ ਬਾਵਾ ਦਾ ਹੀ ਨਹੀਂ ਉਨ੍ਹਾਂ ਦੀ ਗਰਲ ਫਰੈਂਡ ਦਾ ਵੀ ਇਹੀ ਹਾਲ ਹੈ । ਅਸੀਂ ਏਕਮ ਬਾਵਾ ਦੀ ਅਸਲ ਜ਼ਿੰਦਗੀ ਨਹੀਂ ਬਲਕਿ ਗੱੱਲ ਕਰ ਰਹੇ ਹਾਂ ਉਨ੍ਹਾਂ ਦੀ ਰੀਲ ਲਾਈਫ ਦੀ। ਜਿਸ 'ਚ ਉਹ ਆਪਣੀ ਗਰਲ ਫਰੈਂਡ ਨੂੰ ਮਿਸ ਕਰਦੇ ਨਜ਼ਰ ਆ ਰਹੇ ਨੇ । ਓੇਕਮ  ਏਕਮ ਬਾਵਾ ਦਾ ਨਵਾਂ ਗੀਤ 'ਮੁੰਡਾ ਮਿਸ ਕਰਦਾ' ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਗੀਤ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਸਾਹਿਬ ਰੰਧਾਵਾ ਨੇ ਲਿਖੇ ਨੇ ।ਮਿਊਜ਼ਿਕ ਦਿੱਤਾ ਹੈ ਜਯਮੀਤ ਨੇ । ਗੀਤ ਦੀ ਵੀਡਿਓ ਐਡੀਟਿੰਗ ਕੀਤੀ ਹੈ ਗੋਰਵ.ਕੇ. ਮਹਿਰਾ ਨੇ ਅਤੇ ਪ੍ਰੋਡਿਊਸ ਕੀਤਾ ਹੈ ਮਨਜੀਤ ਸਿੰਘ ਢਿੱਲੋਂ ਨੇ ।

 

Related Post