ਵਿੱਕੀ ਕੌਸ਼ਲ ਹਰਲੀਨ ਦੇ ਪਿਆਰ 'ਚ ਹੋਏ ਗ੍ਰਿਫਤਾਰ

written by Shaminder | September 11, 2018

ਵਿੱਕੀ ਕੌਸ਼ਲ ਏਨੀਂ ਦਿਨੀਂ ਫਿਲਮ 'ਮਨਮਰਜ਼ੀਆਂ' 'ਚ ਰੁੱਝੇ ਹੁੰਦੇ ਹੋਏ ਨੇ । ਉਨ੍ਹਾਂ ਦੀ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਪਰ ਉਹ ਆਪਣੇ ਰੁਝੇਵਿਆਂ 'ਚੋਂ ਥੋੜਾ ਸਮਾਂ ਕੱਢ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣਾ ਨਹੀਂ ਭੁੱਲਦੇ । ਬੀਤੇ ਦਿਨ ਉਨ੍ਹਾਂ ਨੂੰ ਇੱਕ ਕੁੜ੍ਹੀ ਨਾਲ ਵੇਖਿਆ ਗਿਆ ਤਾਂ ਚਰਚਾ ਛਿੜ ਗਈ ਅਤੇ ਇੱਕ ਵਾਰ ਫਿਰ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਗਏ । ਇਹ ਕੁੜੀ ਕੋਈ ਹੋਰ ਨਹੀਂ ਹਰਲੀਨ ਸੇਠੀ ਸੀ ਜਿਸ ਨਾਲ ਅਕਸਰ ਉਨ੍ਹਾਂ ਨੂੰ ਸਪਾਟ ਕੀਤਾ ਗਿਆ । ਹੋਰ ਵੇਖੋ : “ਸੰਜੂ” ਦਾ ਨਵਾਂ ਲੁੱਕ ਆਇਆ ਸਾਹਮਣੇ, ਜੇਲ ਦੇ ਕਪੜਿਆ ਵਿਚ ਦਿਖੇ ਰਣਬੀਰ ਖਬਰਾਂ ਇਹ ਵੀ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ । ਹਰਲੀਨ ਵੀ ਟੀਵੀ ਐਕਟ੍ਰੈੱਸ ਅਤੇ ਹੋਸਟ ਹੈ ।ਪਹਿਲਾਂ ਦੋਵਾਂ ਦੀ ਦੋਸਤੀ ਸੀ ਅਤੇ ਬਾਅਦ 'ਚ ਦੋਨਾਂ ਦੀ ਦੋਸਤੀ ਪਿਆਰ 'ਚ ਤਬਦੀਲ ਹੋ ਗਈ ।ਹਾਲਾਂਕਿ ਦੋਨਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ । ਪਰ ਦੋਨਾਂ ਨੂੰ ਅਕਸਰ ਇੱਕਠੇ ਵੇਖੇ ਜਾਣ ਤੋਂ ਬਾਅਦ ਦੋਵੇਂ ਸੁਰਖੀਆਂ 'ਚ ਰਹਿੰਦੇ ਨੇ ।ਵਿੱਕੀ ਕੌਸ਼ਲ ਨੇ 'ਰਾਜ਼ੀ' ਅਤੇ 'ਸੰਜੂ' 'ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ 'ਮਸਾਨ' ਫਿਲਮ 'ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ ਅਤੇ ਹੁਣ ਮੁੜ ਤੋਂ 'ਮਨਮਰਜ਼ੀਆਂ' 'ਚ ਇੱਕ ਨਵੇਂ ਕਿਰਦਾਰ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ।  

0 Comments
0

You may also like